ਸੁਸ਼ਮਿਤਾ ਸੇਨ ਦੀ ਫੈਮਿਲੀ ਫੋਟੋ ‘ਚ ਰੋਹਮਨ ਦੀ ਐਂਟਰੀ, ਜਲਦੀ ਮਿਲ ਸਕਦੀ ਖੁਸ਼ਖਬਰੀ
ਏਬੀਪੀ ਸਾਂਝਾ | 25 Jan 2019 03:49 PM (IST)
ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਐਕਟਰਸ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹੈ। ਜ਼ਮਾਨੇ ਦੇ ਡਰ ਤੋਂ ਦੂਰ ਸੁਸ਼ ਅਕਸਰ ਬੁਆਏਫ੍ਰੈਂਡ ਰੋਹਮਨ ਸ਼ੋਲ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸੁਸ਼ਮਿਤਾ ਆਪਣੇ ਪਿਤਾ ਸੁਬੀਰ ਸੇਨ ਨਾਲ ਡਿਨਰ ‘ਤੇ ਗਈ ਜਿੱਥੇ ਉਨ੍ਹਾਂ ਨਾਲ ਰੋਹਮਨ ਵੀ ਮੌਜੂਦ ਸੀ। ਇਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਨੂੰ ਹੁਣ ਤਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਤਸਵੀਰ ‘ਚ ਸੁਸ਼ਮਿਤਾ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਸੁਸ਼ ਨੇ ਆਪਣੇ ਰਿਸ਼ਤੇ ਨੂੰ ਜੱਗ ਜ਼ਾਹਿਰ ਕੀਤਾ ਹੋਵੇ। ਉਹ ਅਕਸਰ ਆਪਣੀਆਂ ਤੇ ਰੋਹਮਨ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਂਝ ਤਾਂ ਖ਼ਬਰਾਂ ਇਹ ਵੀ ਹਨ ਕਿ ਰੋਹਮਨ ਤੇ ਸੁਸ਼ਮਿਤਾ ਇਸ ਸਾਲ ਵਿਆਹ ਕਰਵਾ ਸਕਦੇ ਹਨ।