Swara Bhasker Bidai Video: ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ। ਇਨ੍ਹਾਂ ਵਿੱਚ ਹਲਦੀ, ਮਹਿੰਦੀ, ਸੰਗੀਤ ਅਤੇ ਰਿਸੈਪਸ਼ਨ ਦੀਆਂ ਵੀਡੀਓਜ਼ ਸ਼ਾਮਲ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਦਾਈ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਸ ਇਮੋਸ਼ਨਲ ਵੀਡੀਓ 'ਤੇ ਉਨ੍ਹਾਂ ਦੇ ਪਿਤਾ ਸੀ ਉਦੈ ਭਾਸਕਰ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ, ਜੋ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਜਾਵੇਗਾ।


ਇਹ ਵੀ ਪੜ੍ਹੌ; ਕਪਿਲ ਸ਼ਰਮਾ ਦੀ 'ਜ਼ਵਿਗਾਟੋ' ਹੋਈ ਬੁਰੀ ਤਰ੍ਹਾਂ ਫਲਾਪ, ਤਿੰਨ ਦਿਨਾਂ 'ਚ ਫਿਲਮ ਨੇ ਕੀਤੀ ਮਹਿਜ਼ ਇੰਨੀਂ ਕਮਾਈ


ਦੁਲਹਨ ਸਵਰਾ ਭਾਸਕਰ ਦੀ ਆਪਣੇ ਮਾਤਾ-ਪਿਤਾ ਦੇ ਘਰ ਤੋਂ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਭਿਨੇਤਰੀ ਗੁਲਾਬੀ ਲਹਿੰਗਾ ਪਹਿਨੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਇਸ ਮੌਕੇ 'ਤੇ ਕਵਿਤਾ ਪੜ੍ਹ ਕੇ ਕਾਫੀ ਭਾਵੁਕ ਵੀ ਨਜ਼ਰ ਆ ਰਹੀ ਹੈ। ਫਹਾਦ, ਉਸ ਦਾ ਭਰਾ ਈਸ਼ਾਨ ਭਾਸਕਰ ਅਤੇ ਮਾਂ ਇਰਾ ਭਾਸਕਰ ਵੀ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ।


ਸਵਰਾ ਦੇ ਇਕ ਦੋਸਤ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਬੈਸਟੀ ਸਵਰਾ ਨੂੰ ਉਸ ਦੀ ਵਿਦਾਈ ਦੀ ਸ਼ੁਭਕਾਮਨਾਵਾਂ, ਸਾਡੇ ਸਾਰਿਆਂ ਲਈ ਇਕ ਭਾਵੁਕ ਪਲ.."









ਦਰਅਸਲ, ਅਦਾਕਾਰਾ ਨੇ ਦੱਸਿਆ ਕਿ ਸਵਰਾ ਦੇ ਪਿਤਾ ਸੀ ਉਦੈ ਭਾਸਕਰ ਫਰੇਮ ਵਿੱਚ ਨਹੀਂ ਸਨ। ਉਸਦਾ ਪ੍ਰਤੀਕਰਮ ਵੀ ਦੇਖਿਆ ਗਿਆ, ਅਦਾਕਾਰਾ ਦੇ ਪਿਤਾ ਨੇ ਰੀਟਵੀਟ ਕੀਤਾ, "ਇਸ ਦਿਲਕਸ਼ 'ਪਲ' ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ @sinjini_m... ਕਿਉਂਕਿ ਸਵਰਾ ਭਾਸਕਰ ਦੇ ਵਿਆਹ ਦੀਆਂ ਰਸਮਾਂ ਖਤਮ ਹੋ ਗਈਆਂ ਹਨ। ਸਾਡੀ ਪਿਆਰੀ ਸਵਰਾ ਭਾਸਕਰ ਦੀ 'ਬਿਦਾਈ'।






ਦੱਸ ਦਈਏ ਕਿ ਹਾਲ ਹੀ 'ਚ ਸਵਰਾ ਭਾਸਕਰ ਦੇ ਵਿਆਹ ਦੀ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਸਨ, ਜਿਸ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਜਯਾ ਬੱਚਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗੇ ਦਿੱਗਜ ਲੋਕ ਸ਼ਾਮਲ ਸਨ।


ਇਹ ਵੀ ਪੜ੍ਹੌ; OTT 'ਤੇ ਵਧ ਰਹੀ ਅਸ਼ਲੀਲਤਾ ਨੂੰ ਲੈਕੇ ਸਰਕਾਰ ਸਖਤ, ਅਨੁਰਾਗ ਠਾਕੁਰ ਬੋਲੇ- ਕ੍ਰਿਏਟੀਵਿਟੀ ਦੇ ਨਾਂ 'ਤੇ ਗਾਲੀ-ਗਲੌਚ ਨਹੀਂ ਚੱਲੇਗਾ