Swara on Salman Rushdie Attack: ਮਸ਼ਹੂਰ ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ 'ਚ ਜਾਨਲੇਵਾ ਹਮਲਾ ਹੋਇਆ ਹੈ। ਇੱਕ ਸਮਾਗਮ ਦੌਰਾਨ ਹੋਏ ਇਸ ਹਮਲੇ ਵਿੱਚ ਹਮਲਾਵਰ ਨੇ ਸਲਮਾਨ ਰਸ਼ਦੀ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਮੁੱਕਾ ਵੀ ਮਾਰਿਆ। ਸਲਮਾਨ ਇਸ ਪ੍ਰੋਗਰਾਮ 'ਚ ਲੈਕਚਰ ਦੇਣ ਵਾਲੇ ਸਨ, ਜਿਸ ਲਈ ਉਹ ਸਟੇਜ 'ਤੇ ਮੌਜੂਦ ਸਨ ਪਰ ਲੇਖਕ ਆਪਣਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਮਲਾਵਰ ਨੇ ਸਮਾਲਨ ਰਸ਼ਦੀ 'ਤੇ ਚਾਕੂ ਮਾਰ ਦਿੱਤਾ। ਹਮਲਾਵਰ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ। ਹੁਣ ਇਸ ਦੌਰਾਨ ਲੇਖਕ 'ਤੇ ਹੋਏ ਹਮਲੇ 'ਤੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ।
ਫਿਲਮ ਅਭਿਨੇਤਰੀ ਸਵਰਾ ਭਾਸਕਰ ਨੇ ਸਲਮਾਨ ਰਸ਼ਦੀ 'ਤੇ ਹੋਏ ਜਾਨਲੇਵਾ ਹਮਲੇ ਨੂੰ ਨਿੰਦਣਯੋਗ ਦੱਸਿਆ ਹੈ। ਸਵਰਾ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਟਵੀਟ ਕੀਤਾ ਅਤੇ ਲਿਖਿਆ, 'ਸਲਮਾਨ ਰਸ਼ਦੀ ਲਈ ਮੇਰੀਆਂ ਦੁਆਵਾਂ। ਸ਼ਰਮਨਾਕ, ਨਿੰਦਣਯੋਗ ਅਤੇ ਕਾਇਰਤਾ ਭਰਿਆ ਹਮਲਾ! #SalmanRushdiestabbed
ਸਵਰਾ ਭਾਸਕਰ ਤੋਂ ਇਲਾਵਾ ਲੇਖਕ ਜਾਵੇਦ ਅਖਤਰ ਨੇ ਵੀ ਸਲਮਾਨ ਰਸ਼ਦੀ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰਦੇ ਹੋਏ ਜਾਵੇਦ ਨੇ ਲਿਖਿਆ, ''ਮੈਂ ਕੁਝ ਕੱਟੜਪੰਥੀਆਂ ਵੱਲੋਂ ਸਲਮਾਨ ਰਸ਼ਦੀ 'ਤੇ ਕੀਤੇ ਗਏ ਇਸ ਵਹਿਸ਼ੀ ਹਮਲੇ ਦੀ ਨਿੰਦਾ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਨਿਊਯਾਰਕ ਪੁਲਿਸ ਅਤੇ ਅਦਾਲਤ ਹਮਲਾਵਰ ਦੇ ਖਿਲਾਫ ਸਭ ਤੋਂ ਸਖ਼ਤ ਕਾਰਵਾਈ ਕਰੇਗੀ।"
ਸਿਰ `ਤੇ ਲੱਗੀ ਗੰਭੀਰ ਸੱਟ
ਨਿਊਯਾਰਕ ਪੁਲਿਸ ਮੁਤਾਬਕ ਇੱਕ ਸ਼ੱਕੀ ਨੇ ਸਟੇਜ 'ਤੇ ਆ ਕੇ ਸਲਮਾਨ ਰਸ਼ਦੀ ਅਤੇ ਉਸ ਦੇ ਨਾਲ ਆਏ ਇੰਟਰਵਿਊਰ 'ਤੇ ਹਮਲਾ ਕਰ ਦਿੱਤਾ। ਰਸ਼ਦੀ ਦੀ ਗਰਦਨ 'ਚ ਚਾਕੂ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ 'ਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਵੀ ਸਾਹਮਣੇ ਆਈ ਹੈ। ਕੈਥੀ ਹੋਚੁਲ ਨੇ ਦੱਸਿਆ ਕਿ ਉਹ (ਸਲਮਾਨ ਰਸ਼ਦੀ) ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ ਹੈ। ਸਮਾਗਮ ਦੇ ਸੰਚਾਲਕ 'ਤੇ ਵੀ ਹਮਲਾ ਕੀਤਾ ਗਿਆ। ਉਸ ਦੀ ਸਥਾਨਕ ਹਸਪਤਾਲ ਵਿੱਚ ਲੋੜੀਂਦੀ ਦੇਖਭਾਲ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸਲਮਾਨ ਰਸ਼ਦੀ ਪਿਛਲੇ 20 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਸਲਮਾਨ ਰਸ਼ਦੀ ਨੂੰ ਆਪਣੀ ਕਿਤਾਬ 'ਦਿ ਸੈਟੇਨਿਕ ਵਰਸੇਜ਼' ਨੂੰ ਲੈ ਕੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਿਤਾਬ 'ਤੇ 1988 ਤੋਂ ਈਰਾਨ 'ਚ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ 'ਤੇ ਇਸਲਾਮ ਦੇ ਖਿਲਾਫ ਈਸ਼ਨਿੰਦਾ ਦਾ ਦੋਸ਼ ਲਗਾਇਆ ਗਿਆ ਹੈ। ਈਰਾਨ ਦੇ ਚੋਟੀ ਦੇ ਨੇਤਾ ਦੁਆਰਾ ਉਸਦੇ ਸਿਰ 'ਤੇ ਇਨਾਮ ਵੀ ਰੱਖਿਆ ਗਿਆ ਸੀ।