Taapsee Pannu Wedding: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਖਬਰਾਂ ਸਨ ਕਿ ਅਭਿਨੇਤਰੀ ਜਲਦੀ ਹੀ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਪਰ ਇਸ ਦੌਰਾਨ ਇੱਕ ਖਬਰ ਆ ਰਹੀ ਹੈ ਜੋ ਉਸਦੇ ਪ੍ਰਸ਼ੰਸਕਾਂ ਨੂੰ ਬਹੁਤ ਹੈਰਾਨ ਕਰਨ ਵਾਲੀ ਹੈ। ਖਬਰਾਂ ਮੁਤਾਬਕ ਤਾਪਸੀ ਪੰਨੂ ਨੇ ਆਪਣੇ ਬੁਆਏਫ੍ਰੈਂਡ ਮੈਥਿਆਸ ਨਾਲ ਵਿਆਹ ਕਰ ਲਿਆ ਹੈ। ਦੋਵਾਂ ਨੇ 23 ਮਾਰਚ ਨੂੰ ਉਦੈਪੁਰ 'ਚ ਚੋਰੀ ਚੁਪਕੇ ਵਿਆਹ ਕੀਤਾ ਹੈ।


ਇਹ ਵੀ ਪੜ੍ਹੋ: ਕਰਨ ਔਜਲਾ ਦੀ ਜੂਨੋ ਐਵਾਰਡ ਫੰਕਸ਼ਨ ਤੋਂ ਸਪੀਚ ਹੋਈ ਵਾਇਰਲ, ਬੋਲਿਆ- 'ਯਕੀਨ ਨਹੀਂ ਹੁੰਦਾ ਮੈਂ ਉਹੀ ਬੱਚਾ ਹਾਂ ਜਿਸ ਨੇ...'


ਦੱਸ ਦਈਏ ਕਿ ਤਾਪਸੀ ਦੇ ਵਿਆਹ ਦੇ ਫੰਕਸ਼ਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਉਸ ਦੇ ਕੋ ਐਕਟਰ ਪਾਵੇਲ ਗੁਲਾਟੀ ਨੇ ਸ਼ੇਅਰ ਕੀਤਾ ਹੈ। ਇਹ ਇੱਕ ਗਰੁੱਪ ਫੋਟੋ ਹੈ, ਜਿਸ ਨੂੰ ਉਦੈਪੁਰ 'ਚ ਖਿੱਚਿਆ ਗਿਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗੁਲਾਟੀ ਨੇ ਲਿਿਖਿਆ, 'ਟਵਿੰਕਲ ਟਵਿੰਕਲ ਲਿਟਲ ਸਟਾਰ, ਸਾਨੂੰ ਨਹੀਂ ਪਤਾ ਅਸੀਂ ਕਿੱਥੇ ਹਾਂ।'






ਰਿਪੋਰਟ ਮੁਤਾਬਕ ਤਾਪਸੀ ਪੰਨੂ ਨੇ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਗੁਪਤ ਵਿਆਹ ਕਰ ਲਿਆ ਹੈ। ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਨੇ ਉਦੈਪੁਰ 'ਚ ਆਪਣੇ ਬੁਆਏਫ੍ਰੈਂਡ ਨਾਲ ਗੁਪਤ ਵਿਆਹ ਕਰ ਲਿਆ ਹੈ। ਰਿਪੋਰਟ ਮੁਤਾਬਕ, ਅਭਿਨੇਤਰੀ ਦਾ ਵਿਆਹ ਹੋਲੀ ਤੋਂ ਦੋ ਦਿਨ ਪਹਿਲਾਂ 23 ਮਾਰਚ ਨੂੰ ਮੈਥਿਆਸ ਨਾਲ ਹੋਇਆ ਸੀ, ਜਿਸ 'ਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਕਾਬਿਲੇਗ਼ੌਰ ਹੈ ਕਿ ਤਾਪਸੀ ਪੰਨੂੰ ਤਕਰੀਬਨ 10 ਸਾਲਾਂ ਤੋਂ ਬੋਅ ਨੂੰ ਡੇਟ ਕਰ ਰਹੀ ਸੀ। ਦੋਵਾਂ ਨੇ 23 ਮਾਰਚ ਨੂੰ ਆਪਣੇ ਪਿਆਰ ਦੇ ਰਿਸ਼ਤੇ ਨੂੰ ਵਿਆਹ ਦਾ ਨਾਮ ਦਿੱਤਾ। 


ਇਹ ਵੀ ਪੜ੍ਹੋ: TV ਸੀਰੀਅਲ 'ਕੁੰਡਲੀ ਭਾਗਿਆ' ਅਭਿਨੇਤਰੀ ਸ਼ਰਧਾ ਆਰੀਆ ਦੀ 'ਬਿੱਗ ਬੌਸ 18' 'ਚ ਐਂਟਰੀ? ਅਦਾਕਾਰਾ ਨੇ ਮੇਕਰਸ ਸਾਹਮਣੇ ਰੱਖੀ ਇਹ ਸ਼ਰਤ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।