ਮੁੰਬਈ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੇ ਬੇਟੇ ਤੈਮੂਰ ਦੀ ਕਿਊਟਨੈੱਸ ਦੇ ਚਰਚੇ ਹਰ ਪਾਸੇ ਹਨ। ਕੁਝ ਹੀ ਦਿਨਾਂ ‘ਚ ਤੈਮੂਰ ਦੋ ਸਾਲ ਦੇ ਹੋ ਜਾਣਗੇ। ਸੋਸ਼ਲ ਮੀਡੀਆ ‘ਤੇ ਤੈਮੂਰ ਦੀ ਕੋਈ ਵੀ ਤਸਵੀਰ ਪਲਾਂ ‘ਚ ਵਾਈਰਲ ਹੋ ਜਾਂਦੀ ਹੈ। ਉਹ ਅਜੇ ਕਾਫੀ ਛੋਟੇ ਹਨ ਪਰ ਉਨ੍ਹਾਂ ਦੇ ਫੈਨਸ ਲੱਖਾਂ ਨੇ ਜਿਸ ਕਰਕੇ ਉਹ ਬੀ-ਟਾਉਨ ਦੇ ਸਟਾਰਸ ਨੂੰ ਕਰੜੀ ਟੱਕਰ ਦਿੰਦੇ ਹਨ।


ਸੋਸ਼ਲ ਮੀਡੀਆ ‘ਤੇ ਫੌਲੋਅਰ ਦੇ ਮਾਮਲੇ ‘ਚ ਤੈਮੂਰ ਨੇ ਹੁਣ ਤੋਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਟੱਕਰ ਦੇ ਦਿੱਤੀ ਹੈ। ਯਾਹੂ ਵੱਲੋਂ ਜਾਰੀ ਇੱਕ ਲਿਸਟ ‘ਚ ਤੈਮੂਰ ਨੇ ਪੌਪਲੈਰਟੀ ਦੇ ਮਾਮਲੇ ‘ਚ ਤੈਮੂਰ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਯਾਹੂ ਨੇ ਹਾਲ ਹੀ ‘ਚ ਭਾਰਤੀ ਪਰਸਨੈਲਟੀ ਦੀ ਲਿਸਟ ਜਾਰੀ ਕੀਤੀ ਹੈ ਜਿਸ ‘ਚ ਦੋ ਸਾਲ ਦੇ ਤੈਮੂਰ ਦਾ ਨਾਂ ਵੀ ਸ਼ਾਮਲ ਹੈ।


ਲਿਸਟ ਬੇਸ਼ੱਕ ਸਭ ਤੋਂ ਅੱਗੇ ਯਾਨੀ ਪਹਿਲੇ ਨੰਬਰ ‘ਤੇ ਮੋਦੀ ਹੀ ਹਨ ਪਰ ਇਸ ਉਮਰ ‘ਚ ਤੈਮੂਰ ਦਾ 10ਵੇਂ ਨੰਬਰ ‘ਤੇ ਹੋਣਾ ਕੋਈ ਆਮ ਗੱਲ ਨਹੀਂ। ਇਸ ਲਿਸਟ ‘ਚ ਦੂਜੇ ਨੰਬਰ ‘ਤੇ ਰਾਹੁਲ ਗਾਂਧੀ ਦਾ ਨਾਂ ਹੈ। ਜਦਕਿ ਲਿਸਟ ‘ਚ ਕਰੀਨਾ ਅਤੇ ਸੈਫ ਨੂੰ ਥਾਂ ਨਹੀਂ ਮਿਲੀ।