ਮੁੰਬਈ: ਬਾਲੀਵੁੱਡ ਦੇ ਸਭ ਤੋਂ ਫੇਮਸ ਕਿੱਡ ਤੈਮੂਰ ਅਲੀ ਖ਼ਾਨ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਪਲਾਂ ‘ਚ ਹੀ ਵਾਇਰਲ ਵੀ ਹੋ ਜਾਂਦੀਆਂ ਹਨ। 21 ਦਸੰਬਰ ਨੂੰ ਸੈਫ ਤੇ ਕਰੀਨਾ ਦਾ ਲਾਡਲਾ ਤੈਮੂਰ ਦੋ ਸਾਲ ਦਾ ਹੋ ਜਾਵੇਗਾ। ਇਸ ਦੇ ਜਸ਼ਨ ਦੀਆਂ ਤਿਆਰੀਆਂ ਬੇਬੋ ਕਰੀਨਾ ਨੇ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ।


ਬੀਤੀ ਸ਼ਾਮ ਵੀ ਕਰੀਨਾ-ਸੈਫ ਨੇ ਆਪਣੇ ਘਰ ਪ੍ਰੀ-ਬਰਥਡੇ ਪਾਰਟੀ ਕੀਤੀ। ਇਸ ਪਾਰਟੀ ‘ਚ ਤੈਮੂਰ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਖੂਬ ਤੋਹਫੇ ਦਿੱਤੇ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਸਭ ਤੋਂ ਖਾਸ ਹੈ ਤੈਮੂਰ ਨੂੰ ਮਿਲੀ ਯੈਲੋ ਕਲਰ ਦੀ ਲੈਂਬੋਰਗਿੰਨੀ ਕਾਰ। ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਸੋਚੋ ਪਹਿਲਾਂ ਹੇਠ ਇਸ ਕਾਰ ਦੀ ਵੀਡੀਓ ਦੇਖ ਲਓ।


ਜੀ ਹਾਂ, ਦੋ ਸਾਲ ਦੇ ਹੋਣ ਵਾਲੇ ਛੋਟੇ ਨਵਾਬ ਨੂੰ ਛੋਟੀ ਜਿਹੀ ਲੈਂਬੋਰਗਿੰਨੀ ਮਿਲੀ ਹੈ ਜਿਸ ਨੂੰ ਬਲੂ ਗੁਬਾਰਿਆਂ ਨਾਲ ਸਜਾਇਆ ਗਿਆ ਤੇ ਨਾਲ ਹੀ ਕਾਫੀ ਚਾਕਲੇਟ ਵੀ ਮਿਲੇ। ਇੱਕ ਗਿਫਟ ‘ਚ ਲਿਖਿਆ ਹੈ, ‘ਫੋਟੋਗ੍ਰਾਫਰਸ ਤੋਂ ਪ੍ਰੇਸ਼ਾਨ ਹੋ ਗਿਆ ਹਾਂ’। ਖ਼ਬਰਾਂ ਨੇ ਕਿ ਤੈਮੂਰ ਦੇ ਜਨਮ ਦਿਨ ਲਈ ਸੈਫੀਨਾ ਸਾਉਥ ਅਫਰੀਕਾ ਜਾਣਗੇ।