ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਦੀ ਅਭਿਨੇਤਰੀ ਤਮੰਨਾ ਭਾਟੀਆ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤਮੰਨਾ ਹੈਦਰਾਬਾਦ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਸ ਨੂੰ ਥੋੜਾ ਬੀਮਾਰ ਮਹਿਸੂਸ ਹੋਣ ਲੱਗਾ। ਉਸ ਨੂੰ ਜਲਦੀ ਹੀ ਟੈਸਟ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਕੋਵਿਡ -19 ਪੌਜ਼ੇਟਿਵ ਪਾਈ ਗਈ।
ਦੱਸ ਦਈਏ ਕਿ ਅਗਸਤ 'ਚ ਤਮੰਨਾ ਦੇ ਪਿਤਾ ਸੰਤੋਸ਼ ਭਾਟੀਆ ਅਤੇ ਮਾਂ ਰਜਨੀ ਭਾਟੀਆ ਦੀ ਕੋਰੋਨਾ ਟੈਸਟ ਰਿਪੋਰਟ ਵੀ ਪੌਜ਼ੇਟਿਵ ਆਈ ਸੀ। ਇਹ ਜਾਣਕਾਰੀ ਅਭਿਨੇਤਰੀ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਤਮੰਨਾ ਨੇ ਪੋਸਟ ਵਿੱਚ ਦੱਸਿਆ ਕਿ ਉਸ ਦੇ ਮਾਤਾ-ਪਿਤਾ 'ਚ ਕੋਰੋਨਾ ਦੇ ਸਿਮਪਟਮਸ ਸੀ ਅਤੇ ਜਦੋਂ ਟੈਸਟ ਕੀਤਾ ਗਿਆ ਤਾਂ ਉਹ ਪੌਜ਼ੇਟਿਵ ਆਏ।
ਹੁਣ ਤੱਕ ਬਹੁਤ ਸਾਰੇ ਫਿਲਮੀ ਸਿਤਾਰੇ ਕੋਰੋਨਾ ਨਾਲ ਸੰਕਰਮਿਤ ਹੋਏ ਹਨ .ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੋਂ ਲੈ ਕੇ ਮਲਾਇਕਾ ਅਰੋੜਾ, ਅਰਜੁਨ ਕਪੂਰ, ਆਫਤਾਬ ਸ਼ਿਵਦਾਸਾਨੀ, ਜੇਨੇਲੀਆ ਡੀਸੁਜ਼ਾ ਤੋਂ ਲੈ ਕੇ ਬਹੁਤ ਕਈ ਸੈਲੇਬਸ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।