'ਛਪਾਕ' ਨੂੰ ਭਾਰੀ ਪਈ 'ਤਾਨਾਜੀ ਦੀ ਦਹਾੜ, ਜਾਣੋ ਪਹਿਲੇ ਦਿਨ ਦੀ ਕਮਾਈ ਦਾ ਹਾਲ
ਏਬੀਪੀ ਸਾਂਝਾ | 11 Jan 2020 11:26 AM (IST)
ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ‘ਤੇ ਆਧਾਰਿਤ ਦੀਪਿਕਾ ਪਾਦਕੋਣ ਦੀ ਫ਼ਿਲਮ ‘ਛਪਾਕ’ ਰਿਲੀਜ਼ ਹੋ ਗਈ ਹੈ। ਹਾਲਾਂਕਿ ‘ਛਪਾਕ’ ਦੀ ਰਿਲੀਜ਼ ਤੋਂ ਪਹਿਲਾਂ ਕੁੱਝ ਥਾਂਵਾਂ ‘ਤੇ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ।
ਮੁੰਬਈ: ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ‘ਤੇ ਆਧਾਰਿਤ ਦੀਪਿਕਾ ਪਾਦਕੋਣ ਦੀ ਫ਼ਿਲਮ ‘ਛਪਾਕ’ ਰਿਲੀਜ਼ ਹੋ ਗਈ ਹੈ। ਹਾਲਾਂਕਿ ‘ਛਪਾਕ’ ਦੀ ਰਿਲੀਜ਼ ਤੋਂ ਪਹਿਲਾਂ ਕੁੱਝ ਥਾਂਵਾਂ ‘ਤੇ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ। ਜਿਸਦਾ ਅਸਰ ਸ਼ਾਇਦ ਫ਼ਿਲਮ ਦੀ ਕਮਾਈ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਦੀ ਰਿਪੋਰਟ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 5 ਕਰੋੜ ਤੱਕ ਕਮਾਈ ਕਰ ਲਈ ਹੈ। ਜਦਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ‘ਛਪਾਕ’ ਪਹਿਲੇ ਦਿਨ 6-8 ਕਰੋੜ ਦੀ ਕਮਾਈ ਕਰ ਸਕਦੀ ਹੈ। ਉੱਧਰ ‘ਛਪਾਕ’ ਦੇ ਨਾਲ ਰਿਲੀਜ਼ ਹੋਈ ਅਜੈ ਦੇਵਗਨ, ਕਾਜੋਲ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਤਾਨਾਜੀ-ਦ ਅਨਸੰਗ ਵਾਰੀਅਰ’ ਇਸਤੋਂ ਕਾਫੀ ਅੱਗੇ ਨਜ਼ਰ ਆ ਰਹੀ ਹੈ।‘ਤਾਨਾਜੀ’ ਨੇ ਪਹਿਲੇ ਦਿਨ 16 ਕਰੋੜ ਦੀ ਕਮਾਈ ਕੀਤੀ ਹੈ। ਗੌਰਤਲਬ ਹੈ ਕਿ ‘ਛਪਾਕ’ ਨੂੰ ਰਾਜਸਥਾਨ, ਮੱਧ-ਪ੍ਰਦੇਸ਼, ਛਤੀਸਗੜ੍ਹ ਤੇ ਪੁੱਡੂਚੇਰੀ ‘ਚ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ।ਉਂਝ ਵੀਕੈਂਡ ‘ਤੇ ਫਿਲਮ ਦੀ ਕਮਾਈ ‘ਚ ਵਾਧਾ ਹੋ ਸਕਦਾ ਹੈ।