Mastaney To Be Streamed On OTT Platform: ਸਾਲ 2023 ਪੰਜਾਬੀ ਸਿਨੇਮਾ ਦੇ ਲਈ ਕਾਫੀ ਵਧੀਆ ਰਿਹਾ ਹੈ। ਇਸ ਸਾਲ ਪੰਜਾਬੀ ਇੰਡਸਟਰੀ ਨੇ 'ਕਲੀ ਜੋਟਾ', ਬੂਹੇ ਬਾਰੀਆਂ ਵਰਗੀ ਬੇਹਤਰੀਨ ਫਿਲਮਾਂ ਦਿੱਤੀਆਂ। ਇਸ ਲਿਸਟ 'ਚ ਤਰਸੇਮ ਜੱਸੜ, ਸਿੰਮੀ ਚਾਹਲ ਤੇ ਗੁਰਪ੍ਰੀਤ ਘੁੱਗੀ ਸਟਾਰਰ ਫਿਲਮ 'ਮਸਤਾਨੇ' ਦਾ ਨਾਮ ਵੀ ਸ਼ਾਮਲ ਹੈ। ਮਸਤਾਨੇ ਫਿਲਮ ਨੂੰ ਦੇਖ ਕੇ ਹਰ ਸਿੱਖ ਨੇ ਬੇਹੱਦ ਮਾਣ ਮਹਿਸੂਸ ਕੀਤਾ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਖੂਬ ਕਮਾਈ ਕੀਤੀ। ਇਹ ਫਿਲਮ 'ਕੈਰੀ ਆਨ ਜੱਟਾ 3' ਤੋਂ 100 ਕਰੋੜ ਕਮਾਈ ਵਾਲੀ ਦੂਜੀ ਫਿਲਮ ਬਣ ਗਈ ਹੈ।
ਹੁਣ 'ਮਸਤਾਨੇ' ਫਿਲਮ ਨਾਲ ਜੁੜੀ ਇੱਕ ਨਵੀਂ ਅਪਡੇਟ ਤੁਹਾਨੂੰ ਦੱਸਣ ਜਾ ਰਹੇ ਹਾਂ। ਉਹ ਇਹ ਹੈ ਕਿ ਮਸਤਾਨੇ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਸਟ੍ਰੀਮ ਹੋਣ ਜਾ ਰਹੀ ਹੈ। ਜੇ ਤੁਸੀਂ ਇਸ ਫਿਲਮ ਨੂੰ ਥੀਏਟਰ 'ਚ ਨਹੀਂ ਦੇਖ ਸਕੇ, ਤਾਂ ਹੁਣ ਇਸ ਫਿਲਮ ਦਾ ਮਜ਼ਾ ਤੁਸੀਂ ਘਰ ਬੈਠੇ ਵੀ ਲੈ ਸਕਦੇ ਹੋ।
ਦੱਸ ਦਈਏ ਕਿ ਇਹ ਫਿਲਮ 9 ਨਵੰਬਰ ਤੋਂ ਪੰਜਾਬ ਦੇ ਮਸ਼ਹੂਰ ਓਟੀਟੀ ਪਲੇਟਫਾਰਮ ਚੌਪਾਲ ਟੀਵੀ 'ਤੇ ਸਟ੍ਰੀਮ ਕਰੇਗੀ। ਚੌਪਾਲ ਟੀਵੀ ਨੇ ਇੱਕ ਪੋਸਟ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਲਿਿਖਿਆ, 'ਸਿਨੇਮਾਘਰਾਂ 'ਚ ਇਤਿਹਾਸ ਬਣਾਉਣ ਤੋਂ ਬਾਅਦ ਮਸਤਾਨੇ: ਦ ਸਪਿਰੀਟ ਆਫ ਮਾਰਟੀਅਰਜ਼ ਹੁਣ ਆਉਣ ਜਾ ਰਹੀ ਹੈ ਚੌਪਾਲ ਟੀਵੀ 'ਤੇ 9 ਨਵੰਬਰ 2023 ਤੋਂ।'
ਕਾਬਿਲੇਗ਼ੌਰ ਹੈ ਕਿ 'ਮਸਤਾਨੇ' ਫਿਲਮ 31 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ ਸੀ। ਫਿਲਮ ਨੇ ਪੂਰੀ ਦੁਨੀਆ 'ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਫਿਲਮ 'ਚ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ।