The Academy Share Deepika Padukone Deewani Mastani Song: 'ਦ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼' (The Academy of Motion Picture Arts and Sciences) ਨੇ ਦੀਪਿਕਾ ਪਾਦੁਕੋਣ ਦੀ ਬਲਾਕਬਸਟਰ ਇਤਿਹਾਸਕ ਫਿਲਮ ਬਾਜੀਰਾਓ ਮਸਤਾਨੀ ਦਾ ਵੀਡੀਓ ਸਾਂਝਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸ਼ੇਅਰ ਕੀਤੇ ਕਲਿੱਪ 'ਚ ਫਿਲਮ ਦਾ ਗੀਤ ਦੀਵਾਨੀ ਮਸਤਾਨੀ ਦਾ ਹੈ, ਜਿਸ 'ਚ ਦੀਪਿਕਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੀਪਿਕਾ ਦੇ ਪਤੀ ਅਤੇ ਅਭਿਨੇਤਾ ਰਣਵੀਰ ਸਿੰਘ ਨੇ ਵੀ ਅਕੈਡਮੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਕਲਿੱਪ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਇਹ ਵੀ ਪੜ੍ਹੋ: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ


ਅਕੈਡਮੀ ਨੇ 'ਦੀਵਾਨੀ ਮਸਤਾਨੀ' ਦੀ ਵੀਡੀਓ ਕੀਤੀ ਸਾਂਝੀ
ਅਕੈਡਮੀ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਆਪਣੇ ਪੇਜ 'ਤੇ ਬਾਲੀਵੁੱਡ ਅਦਾਕਾਰਾ ਦੇ ਮਸ਼ਹੂਰ ਗੀਤ 'ਦੀਵਾਨੀ ਮਸਤਾਨੀ' ਦਾ ਵੀਡੀਓ ਸ਼ੇਅਰ ਕੀਤਾ ਹੈ। ਸ਼੍ਰੇਆ ਘੋਸ਼ਾਲ ਦੁਆਰਾ ਗਾਇਆ ਗਿਆ, 'ਦੀਵਾਨੀ ਮਸਤਾਨੀ' ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਫਿਲਮ ਬਾਜੀਰਾਓ ਮਸਤਾਨੀ ਦਾ ਇੱਕ ਹਿੱਟ ਟਰੈਕ ਹੈ। ਇਸ ਫਿਲਮ 'ਚ ਦੀਪਿਕਾ ਪਾਦੂਕੋਣ ਤੋਂ ਇਲਾਵਾ ਰਣਵੀਰ ਸਿੰਘ ਅਤੇ ਪ੍ਰਿਅੰਕਾ ਚੋਪੜਾ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ।


ਵੀਡੀਓ ਸ਼ੇਅਰ ਕਰਦੇ ਹੋਏ ਅਕੈਡਮੀ ਨੇ ਲਿਖਿਆ, ''ਦੀਪਿਕਾ ਪਾਦੂਕੋਣ ਫਿਲਮ 'ਬਾਜੀਰਾਓ ਮਸਤਾਨੀ' ਦੀ ''ਦੀਵਾਨੀ ਮਸਤਾਨੀ'' (ਸ਼੍ਰੇਆ ਘੋਸ਼ਾਲ ਦੁਆਰਾ ਗਾਇਆ ਗੀਤ) ''ਤੇ ਪਰਫਾਰਮ ਕਰ ਰਹੀ ਹੈ।'' ਇਹ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ। ਉੱਥੇ ਹੀ ਫੈਨਜ਼ ਨੇ ਹਿੰਦੀ ਸਿਨੇਮਾ ਨੂੰ ਮਾਨਤਾ ਦੇਣ ਲਈ ਆਸਕਰ ਦਾ ਧੰਨਵਾਦ ਕਰਦੀ ਹੈ। ਦੀਪਿਕਾ ਪਾਦੁਕੋਣ ਨੇ ਵੀ ਇਸ ਪੋਸਟ ਨੂੰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ।






ਰਣਵੀਰ ਸਿੰਘ ਨੇ ਵੀ ਦਿੱਤੀ ਪ੍ਰਤੀਕਿਰਿਆ
ਦੀਪਿਕਾ ਪਾਦੂਕੋਣ ਦੇ ਪਤੀ ਅਤੇ ਅਭਿਨੇਤਾ ਰਣਵੀਰ ਸਿੰਘ ਨੇ ਵੀ ਅਕੈਡਮੀ ਵੱਲੋਂ ਸ਼ੇਅਰ ਕੀਤੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਣਵੀਰ ਨੇ ਕਮੈਂਟ ਬਾਕਸ 'ਚ ਲਿਖਿਆ, 'ਮੇਸਮੇਰਿਕ' (ਮੰਤਰ ਮੁਗਧ ਕਰਨ ਵਾਲਾ)। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ 'ਬਾਜੀਰਾਵ ਮਸਤਾਨੀ' 'ਚ ਪੇਸ਼ਵਾ ਬਾਜੀਰਾਓ ਦਾ ਕਿਰਦਾਰ ਨਿਭਾਇਆ ਸੀ।




ਦੀਪਿਕਾ ਪਾਦੁਕੋਣ 95ਵੇਂ ਅਕੈਡਮੀ ਅਵਾਰਡਸ ਵਿੱਚ ਕੀਤੀ ਸੀ ਐਂਕਰਿੰਗ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦੀਪਿਕਾ ਪਾਦੁਕੋਣ 95ਵੇਂ ਅਕੈਡਮੀ ਅਵਾਰਡਸ ਵਿੱਚ ਜੌਨ ਟਰਾਵੋਲਟਾ, ਹੈਲੇ ਬੇਰੀ ਅਤੇ ਹੈਰੀਸਨ ਫੋਰਡ ਵਰਗੇ ਮਸ਼ਹੂਰ ਹਸਤੀਆਂ ਦੇ ਨਾਲ ਪੇਸ਼ਕਾਰ ਸੀ। ਦੀਪਿਕਾ ਨੇ 'RRR' ਦੇ ਆਸਕਰ ਜੇਤੂ ਗੀਤ 'ਨਾਟੂ ਨਾਟੂ' ਦੀ ਪਰਫਾਰਮੈਂਸ ਪੇਸ਼ ਕੀਤੀ ਸੀ।


ਦੀਪਿਕਾ ਪਾਦੁਕੋਣ ਵਰਕ ਫਰੰਟ
ਦੀਪਿਕਾ ਪਾਦੁਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਦੀ ਆਖਰੀ ਰਿਲੀਜ਼ ਰਿਤਿਕ ਰੋਸ਼ਨ ਨਾਲ 'ਫਾਈਟਰ' ਸੀ। 'ਫਾਈਟਰ' ਸਾਲ 2024 ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਦੀਪਿਕਾ ਹੁਣ ਪ੍ਰਭਾਸ ਨਾਲ ਕਲਕੀ 2898 ਈ. ਵਿੱਚ ਨਜ਼ਰ ਆਵੇਗੀ। ਦੀਪਿਕਾ ਪਾਦੂਕੋਣ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' 'ਚ ਵੀ ਨਜ਼ਰ ਆਵੇਗੀ। 


ਇਹ ਵੀ ਪੜ੍ਹੋ: 2 ਸਾਲਾਂ ਦਾ ਹੋਇਆ ਕਮੇਡੀਅਨ ਭਾਰਤੀ ਸਿੰਘ ਤੇ ਹਰਸ਼ ਦਾ ਪੁੱਤਰ, ਜੋੜੇ ਨੇ ਪੋਸਟ ਸ਼ੇਅਰ ਕਰ ਇੰਝ ਦਿੱਤੀ ਬੇਟੇ ਨੂੰ ਵਧਾਈ