Actor Alive After Death: ਅੱਜਕੱਲ੍ਹ ਅਸੀ ਆਪਣੇ ਆਸ-ਪਾਸ ਅਜਿਹੀਆਂ ਕਈ ਗੱਲਾਂ ਸੁਣਦੇ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਸਾਨੂੰ ਯਕੀਨ ਨਹੀਂ ਆਉਂਦਾ ਕੀ ਸੱਚਮੁੱਚ ਅਜਿਹਾ ਵੀ ਹੋਇਆ ਹੋਏਗਾ। ਕੀ ਤੁਸੀਂ ਕਦੇ ਕਿਸੇ ਮਰੇ ਹੋਏ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਦੁਬਾਰਾ ਜ਼ਿੰਦਾ ਦੇਖਿਆ ਹੈ? ਬਹੁਤੇ ਲੋਕ ਇਸ ਦਾ ਜਵਾਬ ਨਹੀਂ ਦੇਣਗੇ। ਪਰ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਇਆ ਅਤੇ ਉਸਨੇ ਮੌਤ ਤੋਂ ਬਾਅਦ ਆਪਣੇ ਅਨੁਭਵ ਨੂੰ ਸਭ ਨਾਲ ਸਾਂਝਾ ਕੀਤਾ। 




ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ, ਫਿਰ...


ਦੱਸ ਦੇਈਏ ਕਿ ਅਸੀ ਭਾਰਤੀ ਮੂਲ ਦੇ ਬ੍ਰਿਟਿਸ਼ ਅਦਾਕਾਰ ਸ਼ਿਵ ਗਰੇਵਾਲ ਦੀ ਗੱਲ ਕਰ ਰਹੇ ਹਾਂ। ਅਸਲ ਵਿੱਚ ਇਸ ਅਦਾਕਾਰ ਦੀ ਮੌਤ ਹੋ ਚੁੱਕੀ ਸੀ, ਪਰ ਫਿਰ ਵੀ ਉਸ ਨੂੰ ਦੂਜਾ ਜਨਮ ਮਿਲਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਣ ਦੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।  ਬ੍ਰਿਟਿਸ਼ ਕਲਾਕਾਰ ਸ਼ਿਵ ਗਰੇਵਾਲ ਨਾਲ 2013 'ਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ। 60 ਸਾਲ ਦੀ ਉਮਰ ਵਿੱਚ ਸ਼ਿਵ ਨੂੰ ਘਰ ਵਿੱਚ ਖਾਣਾ ਖਾਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਆਮ ਲੋਕਾਂ ਵਾਂਗ ਉਸ ਦਾ ਦਿਲ ਵੀ ਬੰਦ ਹੋ ਗਿਆ ਤੇ ਸਭ ਨੇ ਉਸ ਨੂੰ ਮਰਿਆ ਸਮਝ ਲਿਆ। 




ਪਰ, ਅਗਲੇ 7 ਮਿੰਟਾਂ ਬਾਅਦ, ਉਸ ਦੇ ਸਾਹ ਵਾਪਸ ਆ ਗਏ, ਜਿਵੇਂ ਕਿ ਇਹ ਕੋਈ ਚਮਤਕਾਰ ਸੀ। ਹਾਲਾਂਕਿ, ਉਨ੍ਹਾਂ 7 ਮਿੰਟਾਂ ਵਿੱਚ ਜੋ ਕੁਝ ਉਸ ਨਾਲ ਵਾਪਰਿਆ, ਉਹ ਕਦੇ ਨਹੀਂ ਭੁੱਲ ਸਕਦੇ। ਪੀਏ ਰੀਅਲ ਲਾਈਫ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਕਿਸੇ ਹੋਰ ਦੁਨੀਆ ਦੀ ਯਾਤਰਾ ਕਰਕੇ ਵਾਪਸ ਪਰਤ ਆਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਸੀ ਕਿ ਉਹ ਮਹਿਸੂਸ ਕਰ ਰਹੇ ਸੀ ਕਿ ਉਸ ਦੇ ਆਲੇ-ਦੁਆਲੇ ਸਭ ਕੁਝ ਉਸ ਤੋਂ ਬਹੁਤ ਵੱਖਰਾ ਹੈ। ਉਹ ਬਿਨਾਂ ਸਰੀਰ ਦੇ ਇੱਕ ਖਾਲੀ ਥਾਂ ਵਿੱਚ ਸੀ ਜਿੱਥੇ ਉਹ ਭਾਵਨਾਵਾਂ ਮਹਿਸੂਸ ਕਰ ਰਹੇ ਸੀ। ਉਨ੍ਹਾਂ ਦਾ ਤਜਰਬਾ ਪਾਣੀ ਵਿੱਚ ਤੈਰਨ ਵਰਗਾ ਸੀ। 


ਸਭ ਤੋਂ ਹੈਰਾਨੀ ਵਾਲੀ ਗੱਲ ਜੋ ਸ਼ਿਵ ਨੇ ਦੱਸੀ ਉਹ ਇਹ ਸੀ ਕਿ ਉਨ੍ਹਾਂ ਨੂੰ ਉੱਥੇ ਵੱਖ-ਵੱਖ ਜੀਵਨ ਅਤੇ ਪੁਨਰ ਜਨਮ ਬਾਰੇ ਦੱਸਿਆ ਗਿਆ ਸੀ। ਹਾਲਾਂਕਿ, ਉਸਨੇ ਉਨ੍ਹਾਂ ਸਾਰਿਆਂ ਨੂੰ ਠੁਕਰਾ ਦਿੱਤਾ ਅਤੇ ਆਪਣੀ ਪਤਨੀ ਨਾਲ ਹੋਰ ਜਿਉਣ ਦੀ ਇੱਛਾ ਜ਼ਾਹਰ ਕੀਤੀ। ਇਕ ਮਹੀਨੇ ਬਾਅਦ ਕੋਮਾ ਤੋਂ ਬਾਹਰ ਆਉਣ ਤੋਂ ਬਾਅਦ ਸ਼ਿਵ ਨੇ ਕਲਾ ਰਾਹੀਂ ਆਪਣੇ ਤੀਬਰ ਅਨੁਭਵਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। 'ਰੀਬੂਟ' ਸਿਰਲੇਖ ਵਾਲਾ ਉਸਦਾ ਇੱਕ ਸੰਗ੍ਰਹਿ 24 ਸਤੰਬਰ 2023 ਤੱਕ ਲੰਡਨ ਦੇ ਕਰਮਾ ਸੈਂਕਟਮ ਸੋਹੋ ਹੋਟਲ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।