ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ 'ਚ ਔਡੀਐਂਸ ਵੀ ਨਜ਼ਰ ਆਏਗੀ। ਰਿਲੀਜ਼ ਹੋਏ ਨਵੇਂ ਪਰੋਮੋ 'ਚ ਕਪਿਲ ਸ਼ਰਮਾ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਿੱਛਲੇ ਸਾਲ ਜਦ ਕੋਰੋਨਾ ਤੋਂ ਬਾਅਦ ਕਪਿਲ ਦੇ ਸ਼ੋਅ ਦੀ ਦੁਬਾਰਾ ਸ਼ੁਰੂਆਤ ਕੀਤੀ ਗਈ ਸੀ, ਤਦ ਦਰਸ਼ਕਾਂ ਦੀ ਸੇਫਟੀ ਤੇ ਕੋਰੋਨਾ ਹਦਾਇਤਾਂ ਕਾਰਨ ਸ਼ੋਅ ਦਰਸ਼ਕਾਂ ਤੋਂ ਬਿਨ੍ਹਾ ਸ਼ੂਟ ਕੀਤਾ ਜਾਂਦਾ ਸੀ। 


 


ਇਸ ਵਾਰ ਦਰਸ਼ਕਾਂ ਦੀ ਸੀਟ ਕੰਫਰਮ ਕੀਤੀ ਜਾਏਗੀ। ਪਰ ਉਸਦੇ ਲਈ ਵੈਕਸੀਨੇਸ਼ਨ ਜ਼ਰੂਰੀ ਹੈ। ਜਾਰੀ ਪਰੋਮੋ 'ਚ ਕਪਿਲ ਸ਼ਰਮਾ ਨੇ ਕਿਹਾ ਕਿ, "ਅਸੀਂ ਸਭ ਨੇ ਕੋਰੋਨਾ ਦੀਆਂ ਦੋਵੇਂ ਡੌਜ਼ ਲਗਵਾਕੇ ਆਪਣੀ ਸੀਟ ਕੰਫਰਮ ਕਰਨ ਲਈ ਹੈ, ਤੇ ਜੇਕਰ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦੋਵੇਂ ਡੌਜ਼ ਲਗਵਾਕੇ ਆਪਣੀ ਸੀਟ ਪੱਕੀ ਕਰੋ।"



ਕਪਿਲ ਸ਼ਰਮਾ ਸ਼ੋਅ ਕੋਰੋਨਾ ਦੀ ਹਦਾਇਤਾਂ ਅਨੁਸਾਰ ਹੀ ਸ਼ੂਟ ਕੀਤਾ ਜਾਏਗਾ। ਵੈਕਸੀਨੇਸ਼ਨ ਤੋਂ ਬਿਨ੍ਹਾ ਕਿਸੀ ਵੀ ਕਲਾਕਾਰ, ਕਰਿਊ ਤੇ ਔਡੀਐਂਸ ਦੀ ਐਂਟਰੀ ਨਹੀਂ ਹੋਵੇਗੀ। ਕੌਮੇਡੀ ਦਾ ਇਹ ਸ਼ੋਅ ਜਲਦ ਹੀ On-Air ਹੋਵੇਗਾ। ਇਸ ਵਾਰ ਸੁਦੇਸ਼ ਲਹਿਰੀ ਵੀ ਕੌਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ। ਬਾਕੀ ਸ਼ੋਅ ਕਦ ਆਏਗਾ ਇਸ ਦਾ ਖੁਲਾਸਾ ਵੀ ਜਲਦ ਕੀਤਾ ਜਾਏਗਾ।