ਦਿ ਕਪਿਲ ਸ਼ਰਮਾ ਸ਼ੋਅ 'ਚ ਟੀਚਰ ਦਾ ਕਿਰਦਾਰ ਨਿਭਾਉਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਚਰਚਾ 'ਚ ਰਹਿਣ ਦਾ ਕਾਰਨ ਵੀ ਦਿਲਚਸਪ ਹੈ। ਦਰਅਸਲ ਸੁਗੰਧਾ ਨੇ ਆਪਣੇ ਲਈ ਲਾਈਫ ਪਾਰਟਨਰ ਨੂੰ ਚੁਣ ਲਿਆ ਹੈ। ਸੁਗੰਧਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਹੈਰਾਨ ਕੀਤਾ ਹੈ। ਹੁਣ ਫੈਨਜ਼ ਹੈਰਾਨ ਹੋਣ ਵੀ ਕਿਉਂ ਨਾ ਸੁਗੰਧਾ ਵਲੋਂ ਚੁਣਿਆ ਗਿਆ ਲਾਈਫ ਪਾਰਟਨਰ ਵੀ ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆ ਚੁਕਾ ਹੈ, ਨਾਮ ਹੈ ਸੰਕੇਤ ਭੌਂਸਲੇ। 


 


ਜੀ ਹਾਂ, ਸੁਗੰਧਾ ਨੇ ਕਾਮੇਡੀਅਨ ਸੰਕੇਤ ਭੌਂਸਲੇ ਨਾਲ ਰਿਲੇਸ਼ਨਸ਼ਿਪ 'ਚ ਹੈ ਅਤੇ ਬਹੁਤ ਜਲਦ ਦੋਵੇ ਵਿਆਹ ਕਰਵਾਉਣ ਜਾ ਰਹੇ ਹਨ। ਸੰਕੇਤ  ਭੌਂਸਲੇ ਸੰਜੇ ਦੱਤ ਦੀ ਮਿਮਿਕਰੀ ਕਰਕੇ ਕਾਫੀ ਫੇਮਸ ਹੈ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਸੰਕੇਤ ਨੂੰ ਕਈ ਵਾਰ ਦੇਖਿਆ ਗਿਆ ਹੈ। ਹਾਲਾਂਕਿ ਦੋਵਾਂ ਦੇ ਇਕ ਦੂਜੇ ਨੂੰ ਦੇਟ ਕਰਨ ਬਾਰੇ ਚਰਚਾ ਤਾਂ ਹੁੰਦੀ ਰਹੀ, ਪਰ ਦੋਵਾਂ ਨੇ ਕਦੇ ਵੀ ਇਸ ਰਿਸ਼ਤੇ ਬਾਰੇ ਕੋਈ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ। ਪਰ ਹੁਣ ਸੁਗੰਧਾ ਨੇ ਇਹ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਓਪਨਲੀ ਰਿਵੀਲ ਕੀਤਾ ਹੈ।



ਤਸਵੀਰਾਂ ਨੂੰ ਸ਼ੇਅਰ ਕਰ ਸੁਗੰਧਾ ਨੇ ਲਿਖਿਆ ''mine forever" ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸੁਗੰਧਾ ਤੇ ਸੰਕੇਤ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਈ ਹੋਰ ਸਿਤਾਰੇ ਵੀ ਆਪਣਾ ਆਪਣਾ ਰੀਐਕਸ਼ਨ ਦੇ ਰਹੇ ਹਨ। ਨੇਹਾ ਕੱਕੜ ਨੇ ਵੀ ਦੋਹਾਂ ਦੀ ਫੋਟੋ ਤੇ ਕੋਮੈਂਟ ਕਰਦੇ ਹੋਏ ਲਿਖਿਆ 'ਤਾਂ ਫਾਇਨਲੀ ਤੁਸੀਂ ਡਿਸਕਲੋਜ਼ ਕਰ ਹੀ ਦਿੱਤਾ, ਮੈਂ ਤੁਹਾਡੇ ਦੋਵਾਂ ਲਈ ਬੇਹੱਦ ਖੁਸ਼ ਹਾਂ।"



 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904