ਕਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਾ ਹਰ ਹਫਤੇ ਫੈਨਜ਼ ਨੂੰ ਇੰਤਜ਼ਾਰ ਹੁੰਦਾ ਹੈ। ਇਸ ਸ਼ੋਅ 'ਚ ਫ਼ਿਲਮੀ ਸਿਤਾਰੇ ਮਹਿਮਾਨ ਵਜੋਂ ਨਜ਼ਰ ਆਉਂਦੇ ਹਨ। ਸ਼ੋਅ ਦੇ ਬਾਕੀ ਕਲਾਕਾਰਾਂ ਤੇ ਕਪਿਲ ਸ਼ਰਮਾ ਆਪਣੀ ਕੌਮੇਡੀ ਨਾਲ ਲੋਕਾਂ ਦੇ ਵੀਕਐਂਡ ਨੂੰ ਹੋਰ ਖਾਸ ਬਣਾਉਂਦੇ ਹਨ। ਪਰ ਖਬਰਾਂ ਆਈਆਂ ਹਨ ਕਿ ਸ਼ੋਅ ਨੂੰ ਜਲਦ ਹੀ ਆਫ ਏਅਰ ਕੀਤਾ ਜਾ ਰਿਹਾ ਹੈ। ਇਹ ਫੈਸਲਾ ਸ਼ੋਅ ਦੇ ਮੇਕਰਸ ਨੇ ਲਿਆ ਹੈ। ਪਰ ਰਾਹਤ ਦੀ ਗੱਲ ਇਹ ਕਿ ਸ਼ੋਅ ਲੰਮੇ ਸਮੇਂ ਤਕ ਬੰਦ ਨਹੀਂ ਰਹੇਗਾ।

ਸ਼ੋਅ ਦੇ ਮੇਕਰਸ ਨੇ ਕੁਝ ਬਦਲਾਅ ਲਈ ਅਜਿਹਾ ਫੈਸਲਾ ਲਿਆ ਹੈ। ਸ਼ੋਅ ਨੂੰ ਨਵੇਂ ਰੰਗ ਰੂਪ 'ਚ ਦਿਖਾਇਆ ਜਾਏਗਾ। ਜਿਸ ਕਾਰਨ ਕੁਝ ਸਮੇਂ ਲਈ ਸ਼ੋਅ ਦਾ ਸ਼ੂਟ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਰਕੇ ਸ਼ੋਅ ਦੀ ਸ਼ੂਟਿੰਗ 4 ਮਹੀਨੇ ਬੰਦ ਰਹੀ ਸੀ। ਉਸ ਦੌਰਾਨ ਫੈਨਸ ਨੇ ਵੀ ਸ਼ੋਅ ਨੂੰ ਬੇਹੱਦ ਮਿਸ ਕੀਤਾ ਸੀ।


ਪੁਰਾਣੇ ਐਪੀਸੋਡ ਨਾਲ ਦਰਸ਼ਕਾਂ ਨੇ ਆਪਣਾ ਥੋੜਾ-ਬਹੁਤ ਮਨੋਰੰਜਨ ਕੀਤਾ। ਪਰ ਸਾਲ 2020 ਦੇ ਅਗਸਤ ਮਹੀਨੇ ਤੋਂ ਸ਼ੋਅ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ ਗਈ। Covid ਹਦਾਇਤਾਂ ਦੇ ਅਨੁਸਾਰ ਸ਼ੋਅ ਦਾ ਸ਼ੂਟ ਹੋ ਰਿਹਾ ਹੈ। ਬਿਨ੍ਹਾ ਔਡੀਐਂਸ ਦੇ ਇਹ ਸ਼ੋਅ ਕਾਫੀ ਅਧੂਰਾ ਵੀ ਲਗ ਰਿਹਾ ਹੈ। ਇਸ ਵਿਚਾਲੇ ਮੇਕਰਸ ਨੇ ਸ਼ੋਅ ਨੂੰ ਨਵਾਂ ਰੂਪ ਦੇਣ ਦਾ ਫੈਸਲਾ ਲਿਆ ਹੈ।