Kapil Sharma Show: ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦ ਕਸ਼ਮੀਰ ਫਾਈਲਜ਼' ਦੀ ਕਾਸਟ ਨੂੰ ਪ੍ਰਮੋਸ਼ਨ ਲਈ ਸ਼ੋਅ 'ਚ ਨਾ ਬੁਲਾਉਣ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਕਾਰਨ ਕਾਫੀ ਵਿਵਾਦ ਵੀ ਖੜ੍ਹਾ ਹੋ ਗਿਆ ਸੀ, ਅਜਿਹੇ 'ਚ ਬਾਈਕਾਟ ਕਪਿਲ ਸ਼ਰਮਾ ਸ਼ੋਅ ਤੱਕ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗ ਪਿਆ ਸੀ।
ਹੁਣ ਇਹ ਵਿਵਾਦ ਖਤਮ ਹੋ ਗਿਆ ਹੈ ਪਰ ਹੁਣ ਖਬਰ ਇਹ ਵੀ ਆ ਰਹੀ ਹੈ ਕਿ ਕਪਿਲ ਸ਼ਰਮਾ ਦਾ ਸ਼ੋਅ ਵੀ ਜਲਦ ਹੀ ਬੰਦ ਹੋਣ ਵਾਲਾ ਹੈ। ਅਜਿਹੇ 'ਚ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਇਸ ਕਾਰਨ ਹਰ ਹਫਤੇ ਦਰਸ਼ਕਾਂ ਨੂੰ ਹਸੀਂ ਦਾ ਡੋਜ਼ ਨਹੀਂ ਮਿਲੇਗਾ। ਟੀਵੀ 'ਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਹੈ।
ਹਰ ਹਫ਼ਤੇ, ਮਸ਼ਹੂਰ ਸਿਤਾਰੇ ਮਹਿਮਾਨ ਵਜੋਂ ਸ਼ੋਅ ਵਿੱਚ ਆਉਂਦੇ ਹਨ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਹੁੰਦਾ ਹੈ। ਅਜਿਹੇ 'ਚ ਹੁਣ ਜਦੋਂ ਕਪਿਲ ਸ਼ਰਮਾ ਦੀ ਪੋਸਟ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸ਼ੋਅ ਨੂੰ ਬੰਦ ਕਰਨ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕਰਕੇ ਕਪਿਲ ਸ਼ਰਮਾ ਨੇ ਅਮਰੀਕਾ-ਕੈਨੇਡਾ ਟੂਰ ਬਾਰੇ ਦੱਸਿਆ ਹੈ। ਕਪਿਲ ਸ਼ਰਮਾ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਸਾਲ 2022 'ਚ ਅਮਰੀਕਾ-ਕੈਨੇਡਾ ਦੌਰੇ ਬਾਰੇ ਐਲਾਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਲਦੀ ਹੀ ਮੁਲਾਕਾਤ ਹੋਵੇਗੀ।
ਇਹ ਟੂਰ 11 ਜੂਨ ਤੋਂ 3 ਜੁਲਾਈ ਤੱਕ ਚੱਲੇਗਾ। ਜਿਵੇਂ ਹੀ ਕਪਿਲ ਸ਼ਰਮਾ ਦੀ ਇਹ ਪੋਸਟ ਸਾਹਮਣੇ ਆਈ ਤਾਂ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਹੁਣ ਇਹ ਸ਼ੋਅ ਕੁਝ ਸਮੇਂ ਲਈ ਬੰਦ ਹੋ ਜਾਵੇਗਾ। ਹਾਲਾਂਕਿ ਨਵੇਂ ਸੀਜ਼ਨ ਦੇ ਨਾਲ ਫਿਰ ਤੋਂ ਸ਼ੋਅ ਦੀ ਵਾਪਸੀ ਹੋਵੇਗੀ। ਦ ਕਪਿਲ ਸ਼ਰਮਾ ਸ਼ੋਅ 'ਚ ਕਪਿਲ ਤੋਂ ਇਲਾਵਾ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਤੇ ਅਰਚਨਾ ਪੂਰਨ ਸਿੰਘ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ।