The Kerala Story Box Office Collection Day 7: 'ਦਿ ਕੇਰਲ ਸਟੋਰੀ' ਕਈ ਵਿਵਾਦਾਂ ਤੋਂ ਬਾਅਦ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਫਿਲਮ ਨੂੰ ਕੁਝ ਰਾਜਾਂ ਵਿੱਚ ਬੈਨ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਰਾਜਾਂ ਵਿੱਚ ਟੈਕਸ ਮੁਕਤ ਹੋਣ ਨਾਲ ਫਿਲਮ ਨੂੰ ਫਾਇਦਾ ਹੋਇਆ ਹੈ। ਫਿਲਮ ਨੇ ਰਿਲੀਜ਼ ਦੇ 7ਵੇਂ ਦਿਨ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਹ ਫਿਲਮ ਉਨ੍ਹਾਂ ਚੋਣਵੀਆਂ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ, ਜੋ ਕੰਮਕਾਜੀ ਦਿਨਾਂ ਵਿੱਚ ਵੀ ਸਿਨੇਮਾਘਰਾਂ ਵਿੱਚ ਦਰਸ਼ਕਾਂ ਨੂੰ ਖਿੱਚਣ 'ਚ ਕਾਮਯਾਬ ਹੋ ਰਹੀ ਹੈ। ਦੂਜੇ ਪਾਸੇ ਜੇਕਰ ਫਿਲਮ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਤੋਂ ਕੁਝ ਹੀ ਕਦਮ ਦੂਰ ਹੈ।


ਇਹ ਵੀ ਪੜ੍ਹੋ: ਜਦੋਂ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੇ ਸ਼ਾਹਰੁਖ ਖਾਨ ਨੂੰ ਪਾਈ ਸੀ ਝਾੜ, ਵਜ੍ਹਾ ਕਰ ਦੇਵੇਗੀ ਹੈਰਾਨ


ਫਿਲਮ ਨੇ ਵੀਰਵਾਰ ਨੂੰ ਕੀਤੀ ਇੰਨੀ ਕਮਾਈ
ਅਦਾ ਸ਼ਰਮਾ ਸਟਾਰਰ ਫਿਲਮ 'ਦਿ ਕੇਰਲਾ ਸਟੋਰੀ' ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ਫਿਲਮ ਨੇ ਵੀਰਵਾਰ ਨੂੰ 12 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਇਸ ਫਿਲਮ ਦਾ ਕੁਲ ਕਲੈਕਸ਼ਨ 80.86 ਕਰੋੜ ਰੁਪਏ ਹੋ ਗਿਆ ਹੈ। ਸਾਰੇ ਵਿਵਾਦਾਂ ਦੇ ਵਿਚਕਾਰ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਈ ਹੈ। ਪਹਿਲੇ ਦਿਨ ਹੀ ਫਿਲਮ ਨੇ 8 ਕਰੋੜ ਰੁਪਏ ਦੀ ਕਮਾਈ ਕੀਤੀ ਸੀ।


ਸ਼ਨੀਵਾਰ-ਐਤਵਾਰ ਨੂੰ ਵਧ ਸਕਦੀ ਹੈ ਕਮਾਈ
ਟ੍ਰੇਡ ਪੰਡਿਤਾਂ ਮੁਤਾਬਕ ਇਹ ਫਿਲਮ ਵੀਕੈਂਡ 'ਤੇ ਕਮਾਲ ਕਰ ਸਕਦੀ ਹੈ। ਸ਼ਾਨਦਾਰ ਓਪਨਿੰਗ ਤੋਂ ਬਾਅਦ ਫਿਲਮ ਦੀ ਕਮਾਈ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਿਲਮ ਦੇ ਵੀਕੈਂਡ 'ਤੇ ਸ਼ਾਨਦਾਰ ਕਲੈਕਸ਼ਨ ਕਰਨ ਦੀ ਉਮੀਦ ਹੈ। ਫਿਲਮ ਵਰਕਿੰਗ ਡੇਜ਼ 'ਚ 1 ਕਰੋੜ ਦੀ ਕਮਾਈ ਕਰ ਰਹੀ ਹੈ, ਇਸ ਲਈ ਵੀਕੈਂਡ 'ਤੇ ਇਸ ਦੇ ਚੰਗੇ ਕਲੈਕਸ਼ਨ ਦੀ ਉਮੀਦ ਹੈ। 


ਕੀ ਹੈ ਫਿਲਮ ਦੀ ਕਹਾਣੀ ?
ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਫਿਲਮ ਦ ਕੇਰਲਾ ਸਟੋਰੀ ਦੇਸ਼ ਦੇ ਕੇਰਲ ਰਾਜ 'ਤੇ ਅਧਾਰਤ ਹੈ। ਇਹ ਫਿਲਮ 3 ਲੜਕੀਆਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਬ੍ਰੇਨ ਵਾਸ਼ ਰਾਹੀਂ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲੜਕੀਆਂ ਨੂੰ ਅੱਤਵਾਦੀ ਸੰਗਠਨ ISIS 'ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਫਿਲਮ ਦੇ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਨੂੰ ਬਣਾਉਣ ਤੋਂ ਪਹਿਲਾਂ ਕਈ ਸਾਲਾਂ ਤੱਕ ਖੋਜ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਫਿਲਮ 'ਚ ਦਿਖਾਇਆ ਗਿਆ ਸਭ ਕੁਝ ਸੱਚ ਹੈ।


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਲਈ ਕਹੀ ਅਜਿਹੀ ਗੱਲ, ਦਿਲ ਜਿੱਤ ਲਵੇਗਾ ਅਦਾਕਾਰਾ ਦਾ ਅੰਦਾਜ਼