ਮੁੰਬਈ: ਸ਼ਾਹਿਦ ਕਪੂਰ ਦੇ ਘਰ ਹਾਲ ਹੀ ‘ਚ ਬੇਟਾ ਜ਼ੈਨ ਕਪੂਰ ਆਇਆ ਹੈ। ਸ਼ਾਹਿਦ ਤੇ ਮੀਰਾ ਦੂਜੇ ਬੱਚੇ ਦੇ ਮਾਪੇ ਬਣੇ ਹਨ। ਸ਼ਾਹਿਦ ਬੇਟੇ ਦੇ ਆਉਣ ਤੋਂ ਬਾਅਦ ਆਪਣੀ ਫੈਮਿਲੀ ਨੂੰ ਕੁਝ ਸਮਾਂ ਦੇਣਾ ਚਾਹੁੰਦੇ ਹਨ। ਇਸ ਕਾਰਨ ਉਹ ਆਪਣੀ ਆਉਣ ਵਾਲੀ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਦਾ ਪ੍ਰਮੋਸ਼ਨ ਨਹੀਂ ਕਰ ਪਾ ਰਹੇ।
ਆਪਣੀ ਜ਼ਿੰਦਗੀ ‘ਚ ਬਿਜ਼ੀ ਸ਼ਾਹਿਦ ਨੇ ਇਸ ਗੱਲ ‘ਤੇ ਆਪਣਾ ਹਾਲ-ਏ-ਦਿਲ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਸੁਣਾਇਆ। ਸ਼ਾਹਿਦ ਦੀ ਫ਼ਿਲਮ ‘ਬੱਤੀ ਗੁਲ,,’ ਰਿਲੀਜ਼ ਹੋਣ ਵਾਲੀ ਹੈ ਪਰ ਸ਼ਾਹਿਦ ਫ਼ਿਲਮ ਦੀ ਪ੍ਰਮੋਸ਼ਨ ਲਈ ਸਮਾਂ ਨਹੀਂ ਕੱਢ ਪਾ ਰਹੇ। ਇਸ ‘ਤੇ ਸ਼ਾਹਿਦ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਲਈ ਬਾਕੀ ਕੰਮ ਬਾਅਦ ‘ਚ ਤੇ ਪਰਿਵਾਰ ਪਹਿਲਾਂ ਆਉਂਦਾ ਹੈ।
ਸ਼ਾਹਿਦ ਨੇ ਆਪਣੇ ਟਵੀਟ ‘ਚ ਲਿਖਿਆ, "ਪਿਛਲੇ ਕੁਝ ਦਿਨ ਬੇਹੱਦ ਮੁਸ਼ਕਲ ਵਾਲੇ ਸੀ। ਮੀਸ਼ਾ ਨੂੰ ਵੀ ਤੇਜ਼ ਬੁਖਾਰ ਹੈ ਤੇ ਜ਼ੈਨ ਵੀ ਹੁਣੇ ਘਰ ਆਇਆ ਹੈ। ਮੈਨੂੰ ਕੁਝ ਪ੍ਰਮੋਸ਼ਨ ਮਿਸ ਕਰਨੇ ਪਏ। ‘ਬੱਤੀ ਗੁਲ,,,’ ਰਿਲੀਜ਼ ਹੋਣ ‘ਚ ਸਿਰਫ 9 ਦਿਨ ਰਹਿ ਗਏ ਹਨ ਤੇ ਮਾਪੇ ਹੋਣ ਦੇ ਨਾਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹੈ। ਉਮੀਦ ਕਰਦਾ ਹਾਂ ਕਿ ਜਲਦੀ ਹੀ ਪ੍ਰਮੋਸ਼ਨ ਸ਼ੁਰੂ ਕਰਾਂਗਾ।"
‘ਬੱਤੀ ਗੁਲ ਮੀਟਰ ਚਾਲੂ’ ‘ਚ ਸ਼ਾਹਿਦ ਕਪੂਰ, ਸ਼੍ਰੱਧਾ ਕਪੂਰ, ਯਾਮੀ ਗੌਤਮ ਤੇ ਦਿਵਯੇਂਦਰ ਸ਼ਰਮਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼੍ਰੀ ਨਾਰਾਇਣ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਬਿਜਲੀ ਦੇ ਅਣਮਿੱਥੇ ਕੱਟਾਂ ਤੇ ਬਿੱਲਾਂ ‘ਚ ਹੋ ਰਹੀ ਧਾਂਦਲੀ ਦੀ ਕਹਾਣੀ ਬਿਆਨ ਕਰਦੀ ਹੈ। ਇਸ ‘ਚ ਸ਼ਾਹਿਦ ਤੇ ਯਾਮੀ ਵਕੀਲ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਬਾਅਦ ਸ਼ਾਹਿਦ ਜਲਦੀ ਹੀ ਸਾਉਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈਡੀ’ ਦੀ ਸ਼ੂਟਿੰਗ ਵੀ ਸ਼ੁਰੂ ਕਰਨਗੇ।