ਬੌਲੀਵੁੱਡ ਅਦਾਕਾਰ ਸੋਨੂੰ ਸੂਦ ਬਿਨਾਂ ਕਿਸੇ ਲਾਲਚ ਦੇ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਅੱਜ ਪੂਰੀ ਦੁਨੀਆ ਉਸ ਨੂੰ ਸਲਾਮ ਕਰ ਰਹੀ ਹੈ। ਹਾਲ ਹੀ ਵਿੱਚ, ਅਦਾਕਾਰ ਸੋਨੂੰ ਸੂਦ ਦੀ ਫੋਟੋ ਮੈਗਜ਼ੀਨ ਸਟਾਰ ਡਸਟ ਨੇ ਆਪਣੇ ਕਵਰ ਪੇਜ 'ਤੇ ਛਾਪੀ ਹੈ। ਇਸ ਬਾਰੇ ਗੱਲ ਕਰਦੇ ਹੋਏ, ਸੋਨੂੰ ਸੂਦ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕੀਤੇ ਸੀ। 


 


ਸੋਨੂੰ ਸੂਦ ਨੇ ਕਿਹਾ ਇੱਕ ਦਿਨ ਸੀ ਜਦੋਂ ਮੈਂ ਸਟਾਰਡਸਟ ਦੇ ਆਡੀਸ਼ਨ ਲਈ ਆਪਣੀਆਂ ਕੁਝ ਫੋਟੋਆਂ ਪੰਜਾਬ ਤੋਂ ਭੇਜਿਆ ਕਰਦਾ ਸੀ। ਪਰ ਮੈਨੂੰ ਰਿਜੈਕਟ ਕਰ ਦਿੱਤਾ ਜਾਂਦਾ ਸੀ। ਮੈਂ ਅੱਜ ਇਸ ਪਿਆਰੇ ਕਵਰ ਲਈ ਸਟਾਰਡਸਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। 


 


ਸੋਨੂੰ ਸੂਦ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 1999 ਵਿਚ ਤਮਿਲ ਫਿਲਮ Kallazhagar and Nenjinile ਨਾਲ ਸ਼ੁਰੂਆਤ ਕੀਤੀ ਸੀ। ਸੋਨੂੰ ਸੂਦ ਨੇ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ। ਸੋਨੂੰ ਸੂਦ ਨੇ ਰੀਲ ਜ਼ਿੰਦਗੀ ਵਿਚ ਖਲਨਾਇਕ ਦੀ ਭੂਮਿਕਾ ਨਿਭਾਈ ਹੈ, ਪਰ ਅਸਲ ਜ਼ਿੰਦਗੀ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਅਸਲ ਹੀਰੋ ਸਾਬਤ ਕੀਤਾ ਹੈ।