ਬਲਾਕਬਸਟਰ ਨਾਲ ਭਰਭੂਰ ਸਾਲ 2022,'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਸੌਂਕਣ ਸੌਂਕਣੇ' ਵਰਗੀਆਂ ਵੱਡੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ, ਜ਼ੀ ਸਟੂਡੀਓਜ਼ ਪੇਸ਼ ਕਰਦਾ ਹੈ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਸ਼ਾਨਦਾਰ-ਮਨੋਰੰਜਕ ਮੈਗਾ-ਫਿਲਮ, "ਮਿੱਤਰਾਂ ਦਾ ਨਾਂ ਚੱਲਦਾ।" ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਜ਼ ਪਹਿਲੀ ਵਾਰ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਨੂੰ ਸਿਲਵਰ ਸਕ੍ਰੀਨ 'ਤੇ ਲੈ ਕੇ ਆਉਣਗੇ। ਜੈਸਮੀਨ ਸੈਂਡਲਾਸ ਨੇ ਵੀ ਫਿਲਮ ਦੇ ਇੱਕ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ।
ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਅੱਗੇ ਕਿਹਾ, "ਜਿਵੇਂ ਕਿ ਸਾਡੀ ਫਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਜਦੋਂ ਕਿ ਹੋਲੀ ਅਤੇ ਮਹਿਲਾ ਦਿਵਸ ਹੁੰਦਾ ਹੈ, ਦਰਸ਼ਕ ਮਨੋਰੰਜਨ ਦੇ ਦੋਹਰੇ ਬੋਨਸ ਦੀ ਉਮੀਦ ਕਰ ਸਕਦੇ ਹਨ!"
ਸ਼ਾਰਿਕ ਪਟੇਲ, ਸੀਬੀਓ, ਜ਼ੀ ਸਟੂਡੀਓਜ਼ ਨੇ ਅੱਗੇ ਕਿਹਾ, "ਮਿੱਤਰਾਂ ਦਾ ਨਾਂ ਚੱਲਦਾ" ਸਾਡੇ ਸਮਾਜ ਵਿੱਚ ਔਰਤਾਂ ਨਾਲ ਕੀਤੇ ਜਾਣ ਵਾਲੇ ਵਿਵਹਾਰ 'ਤੇ ਵਿਅੰਗਮਈ ਨਜ਼ਰ ਅਤੇ ਟਿੱਪਣੀ ਹੈ। ਇੱਕ ਮਹੱਤਵਪੂਰਨ ਮੁੱਦੇ ਨੂੰ ਛੂਹਣ ਵਾਲੀ ਸਕ੍ਰਿਪਟ ਬਹੁਤ ਹੀ ਮਨੋਰੰਜਕ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕਾਂ ਦੁਆਰਾ ਇਸਦਾ ਪੂਰਾ ਆਨੰਦ ਲਿਆ ਜਾਵੇਗਾ।"
ਇਹ ਫਿਲਮ ਦੇਸ਼ ਵਿੱਚ ਅਜੋਕੇ ਸਮੇਂ ਦੀਆਂ ਔਰਤਾਂ ਦੀ ਸਥਿਤੀ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕਰਦੀ ਹੈ, ਇਸ ਲਈ ਮਹਿਲਾ ਦਿਵਸ ਮੌਕੇ ਫਿਲਮ ਦੇਖਣ ਜ਼ਰੂਰੀ ਬਣ ਜਾਂਦਾ ਹੈ। ਫਿਲਮ ਵਿਚ ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ ਅਤੇ ਸੁਪਰਸਟਾਰ ਗਿੱਪੀ ਗਰੇਵਾਲ ਵਰਗੇ ਉੱਘੇ ਕਲਾਕਾਰ ਅਭਿਨੈ ਕਰਨ ਵਾਲੇ ਹਨ।
ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ, ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ ਅਤੇ ਰੇਣੂ ਕੌਸ਼ਲ ਦੀ ਵਿਸ਼ੇਸ਼ਤਾ ਵਾਲੇ ਪੋਸਟਰਾਂ ਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।