ਦਿਲਜੀਤ ਨੇ ਇੱਕ ਟਵੀਟ ਵਿੱਚ ਇੱਕ ਬੰਦ ਮੁੱਠੀ ਇਮੋਜੀ ਨੂੰ ਜੋੜਦੇ ਹੋਏ ਲਿਖਿਆ। ਉਸ ਨੇ ਗਾਣੇ ਦੇ ਯੂ-ਟਿਊਬ ਲਿੰਕ ਨੂੰ ਸਾਂਝਾ ਕੀਤਾ ਤੇ ਨਿਰਮਾਤਾ ਤੇ ਗੀਤਕਾਰ ਨੂੰ ਟੈਗ ਕੀਤਾ। ਦਿਲਜੀਤ ਨੇ ਉਸ ਵਰਗੀ 'ਪਰੀ' ਬਣਾਉਣ ਲਈ ਰੱਬ ਦਾ ਧੰਨਵਾਦ ਕਰਨ ਬਾਰੇ ਗੀਤ ਗਾਇਆ। ਦਿਲਜੀਤ ਨੇ ਗੀਤ 'ਚ ਰਿਹਾਨਾ ਨੂੰ ਤੋਹਫੇ ਦੀ ਗੱਲ ਵੀ ਕੀਤੀ ਹੈ।
ਰਿਹਾਨਾ ਨੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਖਬਰ ਸਾਂਝੀ ਕੀਤੀ ਸੀ। ਉਸ ਨੇ ਇਹ ਪੁੱਛਿਆ, "ਅਸੀਂ ਇਸ ਬਾਰੇ ਗੱਲ ਨਹੀਂ ਕਰ ਰਹੇ ਕਿਉਂ ?!" ਅਦਾਕਾਰਾ ਕੰਗਨਾ ਰਣੌਤ, ਜਿਸ ਨਾਲ ਦਿਲਜੀਤ ਦਾ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ, ਨੂੰ ਰਿਹਾਨਾ ਦੀ ਟਿੱਪਣੀ 'ਤੇ ਗੁੱਸਾ ਆ ਗਿਆ ਤੇ ਹੁਣ ਦਿਲਜੀਤ ਦਾ ਗੀਤ ਵੀ ਕੰਗਨਾ ਨੂੰ ਪਸੰਦ ਨਹੀਂ ਆਇਆ। ਕੰਗਨਾ ਨੇ ਲਿਖਿਆ ਇਸ ਨੇ ਆਪਣੇ ਪੈਸੇ ਬਣਾਉਣੇ ਨੇ ਇਹ ਕਦੋਂ ਤੋਂ ਪਲਾਨ ਹੋ ਰਿਹਾ ਸੀ। ਇਸ ਤੋਂ ਬਾਅਦ ਦੋਹਾਂ ਦੀ ਟਵਿੱਟਰ 'ਤੇ ਲੜਾਈ ਫਿਰ ਤੋਂ ਸ਼ੁਰੂ ਹੋ ਗਈ ਹੈ।
ਕਿਸਾਨ ਅੰਦੋਲਨ ਨੇ ਉਡਾਈ ਸਰਕਾਰ ਦੀ ਨੀਂਦ, ਕੈਨੇਡਾ, ਯੂਕੇ ਤੇ ਯੂਐਸਏ ਦੀ ਹਰ ਕਾਲ 'ਤੇ ਨਜ਼ਰ, ਨਿਗਰਾਨੀ ਲਈ ਬਣਾਈ ਖ਼ਾਸ ਟੀਮ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ