ਅਦਾਕਾਰ ਅਕਸ਼ੇ ਕੁਮਾਰ ਦੇ ਸਿੰਗਲ ਟਰੈਕ 'ਫਿਲਹਾਲ-2 ਮੁਹੱਬਤ' ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਹ ਗੀਤ Youtube 'ਤੇ ਇੰਡੀਆ ਦਾ ਸਭ ਤੋਂ ਤੇਜ਼ 100 ਤੇ 200 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗੀਤ ਬਣ ਗਿਆ ਹੈ। 3 ਦਿਨ ਤੋਂ ਪਹਿਲਾ ਹੀ ਇਸ ਗਾਣੇ ਨੂੰ 100 ਮਿਲੀਅਨ ਲੋਕਾਂ ਨੇ ਵੇਖ ਲਿਆ ਸੀ ਤੇ 10 ਦਿਨ ਤੋਂ ਪਹਿਲਾਂ ਹੀ ਇਹ ਆਂਕੜਾ 100 ਮਿਲੀਅਨ ਤੋਂ ਪਾਰ ਹੋ ਗਿਆ।
ਭਾਰਤ ਦਾ ਕੋਈ ਵੀ ਗਾਣਾ ਇਸ ਤੋਂ ਪਹਿਲਾ ਅਜਿਹਾ ਕਾਰਨਾਮਾ ਨਹੀਂ ਕਰ ਸਕਿਆ ਹੈ। ਜਾਨੀ ਤੇ ਬੀ ਪ੍ਰਾਕ ਨੇ ਆਪਣੇ ਗੀਤਾਂ ਨਾਲ ਇੰਡੀਅਨ ਮਿਊਜ਼ਿਕ ਦਾ ਮਾਨ ਵਧਾਇਆ ਹੈ। ਅਜੇ ਤਕ ਦੁਨੀਆ ਭਰ 'ਚ ਸਭ ਤੋਂ ਤੇਜ਼ 100 ਮਿਲੀਅਨ ਵਿਊਸ ਹਾਸਿਲ ਕਰਨ 'ਚ ਇਹ ਗੀਤ ਟਾਪ 10 ਦੀ ਲਿਸਟ 'ਚ 10ਵੇਂ ਨੰਬਰ 'ਤੇ ਰਿਹਾ ਹੈ। ਇਸ ਤੋਂ ਬਾਅਦ ਹੀ 200 ਮਿਲੀਅਨ ਵਿਊਜ਼ ਦੀ ਲਿਸਟ 'ਚ ਇਹ 6ਵੇਂ ਨੰਬਰ 'ਤੇ ਹੈ।
ਅਕਸ਼ੇ ਕੁਮਾਰ ਤੇ ਨੂਪੁਰ ਸੇਨਨ ਨੇ ਇਸ ਗੀਤ ਨੂੰ ਹੋਰ ਜ਼ਿਆਦਾ ਗ੍ਰੈਂਡ ਬਣਾਇਆ ਹੈ। ਇਹੀ ਕਾਰਨ ਹੈ ਕਿ ਇਸ ਗੀਤ ਨੂੰ ਇਨ੍ਹਾਂ ਜ਼ਿਆਦਾ ਪਿਆਰ ਮਿਲਿਆ। ਇਸ ਤੋਂ ਪਹਿਲਾ ਫਿਲਹਾਲ ਗੀਤ ਦੇ 24 ਦਿਨ੍ਹਾਂ 'ਚ 300 ਮਿਲੀਅਨ ਵਿਊਜ਼ ਹੋ ਗਏ ਸੀ। ਜੋ ਦੁਨੀਆ ਭਰ 'ਚ ਸਭ ਤੋਂ ਤੇਜ਼ 300 ਮਿਲੀਅਨ ਹਾਸਿਲ ਕਰਨ 'ਚ 6ਵੇਂ ਨੰਬਰ 'ਤੇ ਹੈ।