ਯਸ਼ ਰਾਜ ਫਿਲਮਜ਼ ਨੇ ਇਸ ਸਾਲ ਵੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਬੈਨਰ ਹੇਠ ਬਹੁਤ ਸਾਰੀਆਂ ਫ਼ਿਲਮ ਬਣ ਚੁਕੀਆਂ ਹਨ, ਜਿਨ੍ਹਾਂ ਨੂੰ ਇਸ ਸਾਲ ਰਿਲੀਜ਼ ਕੀਤਾ ਜਾਏਗਾ।

 

ਭਾਵੇਂ ਕੋਰੋਨਾਵਾਇਰਸ ਕਾਰਨ ਸਾਲ 2020 'ਚ ਸਿਨੇਮਾਘਰ ਬੰਦ ਰਹੇ। ਪਰ ਇਸ ਦੀ ਕਮੀ ਸਾਲ 2021 ਪੂਰੀ ਕਰੇਗਾ। ਇਹੀ ਕਾਰਨ ਹੈ ਕਿ ਯਸ਼ ਰਾਜ ਫਿਲਮਜ਼ ਵਰਗੇ ਬੈਨਰਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਰਸ਼ਕਾਂ ਦਾ ਕ੍ਰੇਜ਼ ਵਧਾ ਰਹੇ ਹਨ। ਕਿਉਂਕਿ ਫ਼ਿਲਹਾਲ ਸਮਾਂ ਹੈ ਦਰਸ਼ਕਾਂ ਨੂੰ ਸਿਨੇਮਾ ਵੱਲ ਵਾਪਿਸ ਲਿਆਉਣ ਦਾ। ਉਹ ਸਿਨੇਮਾ ਜਿਸ ਨੂੰ ਲੋਕ ਮਹਾਮਾਰੀ ਦੌਰਾਨ OTT ਦੇ ਇਸਤੇਮਾਲ ਕਾਰਨ ਭੁੱਲ ਗਏ ਸੀ। ਜਿਸ ਨਾਲ ਨੁਕਸਾਨ ਸਿਨੇਮਾਘਰਾਂ ਨੂੰ ਕਾਫੀ ਹੋਇਆ। ਇਸ ਦੀ ਭਰਪਾਈ ਲਈ ਮੇਕਰਸ ਤੇ ਫਿਲਮ ਬਣਾਉਣ ਵਾਲੀ ਕੰਪਨੀਆਂ ਫ਼ਿਲਮਾਂ ਨੂੰ ਜਲਦ ਤੋਂ ਜਲਦ ਰਿਲੀਜ਼ ਕਰਨ ਦਾ ਪਲੈਨ ਬਣਾ ਰਹੀਆਂ ਹਨ।

 

ਯਸ਼ ਰਾਜ ਫਿਲਮਜ਼ ਨੇ ਆਪਣੀਆਂ ਮੌਸਟ ਅਵੇਟਿਡ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ 'ਚ 5 ਫ਼ਿਲਮਾਂ ਦੇ ਨਾਂ ਸ਼ਾਮਿਲ ਹਨ।

 

Sandeep aur Pinky Fraar:- 19 March,2021

ਪਰੀਨਿਤੀ ਚੋਪੜਾ ਤੇ ਅਰਜੁਨ ਕਪੂਰ ਤੀਸਰੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਫ਼ਿਲਮ ਇਸ਼ਕ਼ਜ਼ਾਦੇ ਤੇ ਨਮਸਤੇ ਇੰਗਲੈਂਡ ਤੋਂ ਬਾਅਦ ਇਹ ਜੋੜੀ 'ਸੰਦੀਪ ਔਰ ਪਿੰਕੀ ਫਰਾਰ' ਫ਼ਿਲਮ 'ਚ ਨਜ਼ਰ ਆਵੇਗੀ।

 

ਦਿਬਾਕਰ ਬੈਨਰਜੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ 19 ਮਾਰਚ ਨੂੰ ਰਿਲੀਜ਼ ਹੋਵੇਗੀ। ਜੇ ਕੋਰੋਨਾਵਾਇਰਸ ਨਾ ਹੁੰਦਾ ਤਾਂ ਸਾਲ 2020 'ਚ 20 ਮਾਰਚ ਨੂੰ ਇਹ ਫ਼ਿਲਮ ਪਰਦੇ 'ਤੇ ਉਤਰਨੀ ਸੀ।ਹੁਣ ਪੂਰੇ ਇਕ ਸਾਲ ਬਾਅਦ ਇਸ ਫ਼ਿਲਮ ਦੀ Exhibition ਹੋਵੇਗੀ। 

 

ਹਾਲਾਂਕਿ ਅਰਜੁਨ ਕਪੂਰ ਤੇ ਪਰੀਨਿਤੀ ਚੋਪੜਾ ਦਾ ਇਹ ਤੀਸਰਾ ਪ੍ਰੋਜੈਕਟ ਹੈ ਪਰ ਅਜੇ ਵੀ ਦਰਸ਼ਕਾਂ ਦੀ ਪਸੰਦ ਬਣਨ 'ਚ ਦੋਵੇ ਕਾਮਯਾਬ ਨਹੀਂ ਹੋਏ। ਉਮੀਦ ਹੈ ਕਿ 'ਸੰਦੀਪ ਔਰ ਪਿੰਕੀ ਫਰਾਰ' ਰਾਹੀਂ ਦੋਵੇਂ ਦਰਸ਼ਕਾਂ ਦਾ ਦਿਲ ਜਿੱਤ ਲੈਣਗੇ।

 

Bunty aur Babli 2:- 23 April, 2021

ਪਰੀਨਿਤੀ ਤੇ ਅਰਜੁਨ ਤੋਂ ਬਾਅਦ ਹੁਣ ਬਾਰੀ ਹੈ ਬਾਲੀਵੁੱਡ ਦੀ ਮਸ਼ਹੂਰ ਜੋੜੀ ਸੈਫ ਤੇ ਰਾਣੀ ਮੁਖਰਜੀ ਦੀ।

 

ਇਸ ਜੋੜੀ ਨੂੰ ਬਹੁਤ ਸਾਰੀਆਂ ਫ਼ਿਲਮਾਂ 'ਚ ਇਕੱਠੇ ਦੇਖਿਆ ਜਾ ਚੁੱਕਾ ਹੈ। ਕਾਫੀ ਲੰਮੇ ਸਮੇਂ ਬਾਅਦ ਰਾਨੀ ਤੇ ਸੈਫ ਇਕ ਵਾਰ ਫਿਰ ਤੋਂ ਪਰਦੇ 'ਤੇ ਵਾਪਸੀ ਕਰ ਰਹੇ ਹਨ। ਮਸ਼ਹੂਰ ਫ਼ਿਲਮ 'Bunty Aur Babli' ਦਾ ਦੂਸਰਾ ਭਾਗ ਵੀ ਇਸ ਸਾਲ ਰਿਲੀਜ਼ ਕੀਤਾ ਜਾਵੇਗਾ। ਕਹਾਣੀ ਦੇ ਨਾਲ-ਨਾਲ ਇਸ ਵਾਰ ਕਾਸਟਿੰਗ 'ਚ ਵੀ ਬਦਲਾਅ ਕੀਤਾ ਗਏ ਹਨ। ਅਭਿਸ਼ੇਕ ਬੱਚਨ ਦੀ ਜਗ੍ਹਾ ਰਾਣੀ ਮੁਖਰਜੀ ਦੇ ਨਾਲ ਇਸ ਵਾਰ ਸੈਫ ਅਲੀ ਖ਼ਾਨ ਨੂੰ ਸ਼ਾਮਿਲ ਕੀਤਾ ਗਿਆ ਹੈ।

 

'Bunty Aur Babli 2' 'ਚ ਇਸ ਵਾਰ 2 ਨਵੇਂ ਚਹਿਰੇ ਵੀ ਨਜ਼ਰ ਆਉਣਗੇ। ਸਿਧਾਂਤ ਚਤੁਰਵੇਦੀ ਤੇ ਸ਼ਰਵਾਰੀ ਇਸ ਫ਼ਿਲਮ 'ਚ ਦਿਖਾਈ ਦੇਣਗੇ। ਸ਼ਰਵਾਰੀ ਦੀ ਜਿਥੇ ਇਹ ਡੈਬਿਊ ਫ਼ਿਲਮ ਹੈ ਓਥੇ ਹੀ ਸਿਧਾਂਤ ਚਤੁਰਵੇਦੀ 'ਗਲੀ ਬੋਏ' ਵਰਗੀ ਫ਼ਿਲਮ 'ਚ ਨਜ਼ਰ ਆ ਚੁੱਕੇ ਹਨ। ਪਿੱਛਲੇ ਸਾਲ ਇਹ ਫ਼ਿਲਮ 26 ਜੂਨ ਨੂੰ ਰਿਲੀਜ਼ ਨਹੀਂ ਹੋਈ। ਪਰ ਇਸ ਸਾਲ YRF ਨੇ ਇਸ ਦੀ ਰਿਲਿਸਿੰਗ ਲਈ 23 ਅਪ੍ਰੈਲ ਦੀ ਤਾਰੀਕ ਚੁਨੀ ਹੈ।

 

SHAMSHERA:- 25 June,2021
  

Adventure ਤੇ Action ਫ਼ਿਲਮਾਂ ਲਈ ਬਾਲੀਵੁੱਡ ਕਾਫੀ ਅੱਗੇ ਨਿਕਲ ਗਿਆ ਹੈ। ਹੁਣ ਇਸ ਇੰਡਸਟਰੀ 'ਚ ਵੀ VFX ਕਾਫੀ ਅਡਵਾਂਸ ਹੋ ਗਿਆ ਹੈ। YRF ਦੇ ਬੈਨਰ ਹੇਠ ਬਣੀ ਫ਼ਿਲਮ 'ਸ਼ਮਸ਼ੇਰਾ' 'ਚ ਵੀ Adventure ਤੇ Action ਭਰਪੂਰ ਵੇਖਣ ਨੂੰ ਮਿਲੇਗਾ।

 

ਰਣਬੀਰ ਕਪੂਰ, ਵਾਨੀ ਕਪੂਰ ਤੇ ਸੰਜੇ ਦੱਤ ਸਟਾਰਰ ਇਸ ਫ਼ਿਲਮ ਨੂੰ ਰਿਲੀਜ਼ ਕਰਨ ਲਈ 25 ਜੂਨ ਦੀ ਤਾਰੀਕ ਤੈਅ ਕੀਤੀ ਗਈ ਹੈ। ਇਹ ਤਿੰਨੇ ਕਲਾਕਾਰ ਪਹਿਲੀ ਵਾਰ ਫ਼ਿਲਮ 'ਸ਼ਮਸ਼ੇਰਾ' 'ਚ ਸਕ੍ਰੀਨ ਸ਼ੇਅਰ ਕਰਨਗੇ।

 

JAYESHABHAI JORDAAR:- 27 August,2021   

ਰਣਵੀਰ ਸਿੰਘ YRF ਨਾਲ ਕਈ ਪ੍ਰੋਜੈਕਟ ਕਰ ਚੁੱਕੇ ਹਨ ਤੇ ਹਰ ਫ਼ਿਲਮ ਨੇ ਬੋਕਸ ਆਫ਼ਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਸਾਲ ਬਾਰੀ ਹੈ ਫ਼ਿਲਮ 'Jayeshabhai Jordaar' ਦੀ।

 

ਦਿਵਯਾਂਗ ਠੱਕਰ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 27 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।  ਰਣਵੀਰ ਦੇ ਨਾਲ ਬੋਮਨ ਇਰਾਨੀ, ਰਤਨਾ ਪਾਠਕ ਤੇ ਸ਼ਾਲਿਨੀ ਪਾਂਡੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਫ਼ਿਲਮ ਦਾ ਸ਼ੂਟ ਪੂਰਾ ਹੋ ਚੁੱਕਾ ਹੈ, ਤੇ ਹੁਣ ਇੰਤਜ਼ਾਰ ਹੈ ਇਸ ਦੇ ਰਿਲੀਜ਼ ਹੋਣ ਦਾ। ਦੂਸਰਾ ਰਣਵੀਰ ਸਿੰਘ ਸੂਰਯਵੰਸ਼ੀ ਤੋਂ ਬਾਅਦ 'Jayeshabhai Jordaar' 'ਚ ਨਜ਼ਰ ਆਉਣਗੇ।

 

PRITHVIRAJ :- 5 November, 2021

ਯਸ਼ ਰਾਜ ਫ਼ਿਲਮਸ ਨੇ ਫੈਸਟੀਵਲ ਸੀਜ਼ਨ ਲਈ ਵੀ ਪੂਰੀ ਤਿਆਰੀ ਕੀਤੀ ਹੋਈ ਹੈ, ਅਕਸ਼ੇ ਕੁਮਾਰ ਦੀ ਮੌਸਟ ਅਵੇਟਿਡ ਫ਼ਿਲਮ 'ਪ੍ਰਿਥਵੀਰਾਜ' ਇਸੀ ਸਾਲ ਸਿਨੇਮਾਘਰਾਂ 'ਚ ਲਗੇਗੀ।

 

ਪ੍ਰਿਥਵੀਰਾਜ ਚੌਹਾਨ 'ਤੇ ਅਧਾਰਿਤ ਇਹ ਫ਼ਿਲਮ ਅਕਸ਼ੇ ਕੁਮਾਰ ਦੀ ਪਹਿਲੀ ਪੀਰੀਅਡ ਮੂਵੀ ਹੈ।  ਅਕਸ਼ੇ ਕੁਮਾਰ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾ ਰਹੇ ਹਨ। ਖਿਲਾੜੀ ਅਕਸ਼ੇ ਦੇ ਨਾਲ ਮਾਨੁਸ਼ੀ ਛਿੱਲਰ ਫ਼ਿਲਮ ਪ੍ਰਿਥੀਵਿਰਾਜ ਰਾਹੀਂ ਬਾਲੀਵੁੱਡ 'ਚ ਆਪਣਾ ਡੈਬਿਊ ਕਰੇਗੀ। ਸਾਲ 2017 'ਚ ਮਾਨੁਸ਼ੀ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਇਹੀ ਕਾਰਨ ਹੈ ਕਿ ਮਾਨੁਸ਼ੀ ਨੂੰ ਇਨ੍ਹੀ ਵਡੇ ਪ੍ਰੋਜੈਕਟ 'ਚ ਮੌਕਾ ਮਿਲਿਆ ਹੈ। ਦੂਸਰਾ ਅਕਸ਼ੇ ਕੁਮਾਰ ਵੀ ਇਸ ਫ਼ਿਲਮ ਲਈ ਕਾਫੀ Excited ਹਨ। ਅਕਸ਼ੇ ਕੁਮਾਰ ਤੇ ਫ਼ਿਲਮ ਦੇ ਮੇਕਰਸ ਨੇ ਇਸ ਫ਼ਿਲਮ ਨੂੰ ਰਿਲੀਜ਼ ਕਰਨ ਲਈ ਦੀਵਾਲੀ ਦਾ ਮੌਕਾ ਚੁਣਿਆ ਹੈ। 5 ਨਵੰਬਰ ਨੂੰ ਫ਼ਿਲਮ 'ਪ੍ਰਿਥਵੀਰਾਜ' ਪਰਦੇ 'ਤੇ ਉਤਰੇਗੀ।