Karisma Kapoor Interesting Facts: ਕਰਿਸ਼ਮਾ ਕਪੂਰ ਨੇ 90 ਦੇ ਦਹਾਕੇ ਵਿੱਚ ਸਿਲਵਰ ਸਕ੍ਰੀਨ ਉੱਤੇ ਦਬਦਬਾ ਬਣਾਇਆ ਸੀ। ਕਪੂਰ ਪਰਿਵਾਰ ਤੋਂ ਆਉਣ ਦੇ ਬਾਵਜੂਦ ਕਰਿਸ਼ਮਾ ਨੂੰ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਸਿਰਫ 15 ਸਾਲ ਦੀ ਉਮਰ 'ਚ ਕਰਿਸ਼ਮਾ ਨੇ ਫਿਲਮਾਂ 'ਚ ਕਦਮ ਰੱਖਿਆ ਸੀ। ਅਦਾਕਾਰੀ ਲਈ ਕਰਿਸ਼ਮਾ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ। ਕਰਿਸ਼ਮਾ ਦੀ ਪਹਿਲੀ ਫਿਲਮ 1991 'ਚ 'ਪ੍ਰੇਮ ਕੈਦੀ' ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਅਦਾਕਾਰ ਹਰੀਸ਼ ਕੁਮਾਰ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।

Continues below advertisement

ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਘੜੀ 'ਤੇ ਠਹਿਰੀ ਪ੍ਰਸ਼ੰਸਕਾਂ ਦੀ ਨਜ਼ਰ, ਘੜੀ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

ਐਸ਼ਵਰਿਆ ਰਾਏ ਦੀ ਠੁਕਰਾਈ ਫਿਲਮ ਨੇ ਬਣਾਇਆ ਸਟਾਰਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਲੋਕਾਂ ਨੇ ਕਰਿਸ਼ਮਾ ਦੇ ਲੁੱਕ ਦਾ ਮਜ਼ਾਕ ਵੀ ਉਡਾਇਆ ਸੀ। ਕੁਝ ਨੇ ਕਿਹਾ ਕਿ ਉਹ ਮੁੰਡਿਆਂ ਵਰਗੀ ਲੱਗਦੀ ਹੈ, ਜਦੋਂ ਕਿ ਕੁਝ ਨੇ ਉਸ ਨੂੰ ਲੇਡੀ ਰਣਧੀਰ ਕਪੂਰ ਕਿਹਾ। ਪਰ 'ਰਾਜਾ ਹਿੰਦੁਸਤਾਨੀ' 'ਚ ਕਰਿਸ਼ਮਾ ਦਾ ਲੁੱਕ ਦੇਖ ਕੇ ਲੋਕ ਹੈਰਾਨ ਰਹਿ ਗਏ ਸੀ। ਇਸ ਫਿਲਮ 'ਚ ਕਰਿਸ਼ਮਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ਅਤੇ ਉਸ ਦੇ ਗਲੈਮਰ ਨੂੰ ਦੇਖ ਕੇ ਹਰ ਕੋਈ ਹੈਰਾਨ ​​ਰਹਿ ਗਿਆ ਸੀ। ਕਰਿਸ਼ਮਾ ਕਪੂਰ ਲਈ ਇਹ ਫਿਲਮ ਉਸ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਤ ਹੋਈ। ਇਸ ਫਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ, ਪਰ ਕੀ ਤੁਸੀਂ ਜਾਣਦੇ ਹੋ ਕਿ ਕਰਿਸ਼ਮਾ ਤੋਂ ਪਹਿਲਾਂ ਐਸ਼ਵਰਿਆ ਰਾਏ ਨੂੰ ਇਹ ਰੋਲ ਆਫਰ ਕੀਤਾ ਗਿਆ ਸੀ। ਹਾਲਾਂਕਿ, ਐਸ਼ਵਰਿਆ ਨੇ ਇਸ ਫਿਲਮ 'ਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

Continues below advertisement

5ਵੀਂ ਪਾਸ ਹੈ ਕਰਿਸ਼ਮਾ ਕਪੂਰ, ਮਾੜੀ ਆਰਥਿਕ ਹਾਲਤ ਕਰਕੇ ਛੱਡੀ ਸੀ ਪੜ੍ਹਾਈਰਿਪੋਰਟਾਂ ਮੁਤਾਬਕ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ ਦੀ ਆਪਣੇ ਪਤੀ ਰਣਧੀਰ ਕਪੂਰ ਨਾਲ ਅਨਬਣ ਹੋ ਗਈ ਸੀ। ਇਸ ਕਰਕੇ ਉਹ ਦੋਵੇਂ ਵੱਖ ਹੋ ਗਏ ਸੀ। ਕਪੂਰ ਖਾਨਦਾਨ ਦੀ ਨੂੰਹ ਹੋਣ ਦੇ ਬਾਵਜੂਦ ਬਬੀਤਾ ਨੂੰ ਆਪਣੇ ਤੇ ਆਪਣੀਆਂ ਧੀਆਂ ਲਈ ਕੋਈ ਮਦਦ ਨਹੀਂ ਮਿਲੀ ਸੀ। ਬਬੀਤਾ ਨੂੰ ਆਪਣੀਆਂ ਧੀਆਂ ਕਰਿਸ਼ਮਾ ਤੇ ਕਰੀਨਾ ਦੇ ਪਾਲਣ ਪੋਸ਼ਣ ਲਈ ਛੋਟੀ ਜਿਹੀ ਨੌਕਰੀ ਕਰਨੀ ਪਈ। ਇਸ ਦੇ ਨਾਲ ਨਾਲ ਮਾੜੀ ਆਰਥਿਕ ਹਾਲਤ ਕਰਕੇ 5ਵੀਂ ਕਲਾਸ ਤੋਂ ਬਾਅਦ ਹੀ ਕਰਿਸ਼ਮਾ ਨੂੰ ਆਪਣੀ ਪੜ੍ਹਾਈ ਛੱਡਣੀ ਪਈ। 15 ਸਾਲ ਦੀ ਉਮਰ 'ਚ ਕਰਿਸ਼ਮਾ ਨੇ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ।

ਕਿਹਾ ਜਾਂਦਾ ਹੈ ਕਿ ਜਦੋਂ ਐਸ਼ਵਰਿਆ ਰਾਏ ਨੂੰ ਇਹ ਫਿਲਮ ਆਫਰ ਕੀਤੀ ਗਈ ਸੀ ਤਾਂ ਉਸ ਸਮੇਂ ਉਹ ਪੜ੍ਹਾਈ ਕਰ ਰਹੀ ਸੀ ਅਤੇ ਇਸ ਕਾਰਨ ਉਨ੍ਹਾਂ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ 'ਚ ਇਹ ਫਿਲਮ ਕਰਿਸ਼ਮਾ ਦੀ ਝੋਲੀ 'ਚ ਆ ਗਈ ਅਤੇ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ। ਇਸ ਫਿਲਮ 'ਚ ਕਰਿਸ਼ਮਾ ਅਤੇ ਆਮਿਰ ਵਿਚਾਲੇ ਕਿਸਿੰਗ ਸੀਨ ਕਾਫੀ ਵਿਵਾਦਾਂ 'ਚ ਰਹੇ ਸਨ। ਇਸ ਫਿਲਮ ਲਈ ਕਰਿਸ਼ਮਾ ਕਪੂਰ ਨੂੰ ਸਰਵੋਤਮ ਅਭਿਨੇਤਰੀ ਦਾ ਐਵਾਰਡ ਮਿਲਿਆ ਸੀ।

ਇਹ ਵੀ ਪੜ੍ਹੋ: ਗੁੱਗੂ ਗਿੱਲ ਦੀ ਵੈੱਬ ਸੀਰੀਜ਼ 'ਤੇ ਬਾਜ਼ੀਗਰ ਸਮਾਜ ਨੇ ਜਤਾਇਆ ਇਤਰਾਜ਼, ਐਕਟਰ ਨੂੰ ਮੰਗਣੀ ਪਈ ਮੁਆਫੀ