ਅਮੈਲੀਆ ਪੰਜਾਬੀ ਦੀ ਰਿਪੋਰਟ


Karamjit Anmol Viral Video: ਪੰਜਾਬੀ ਐਕਟਰ ਕਰਮਜੀਤ ਅਨਮੋਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਐਕਟਰ ਤੇ ਗਾਇਕ ਫਰੀਦਕੋਟ (ਰਿਜ਼ਰਵ) ਸੀਟ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਇਸ ਦੇ ਬਾਰੇ ਕੱਲ੍ਹ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਐਲਾਨ ਕੀਤਾ ਗਿਆ ਸੀ। ਹਾਲਾਂਕਿ ਕੁੱਝ ਲੋਕਾਂ ਨੂੰ ਪੰਜਾਬੀ ਐਕਟਰ ਦਾ ਸਿਆਸਤ 'ਚ ਕਦਮ ਰੱਖਣਾ ਚੰਗਾ ਨਹੀਂ ਲੱਗਿਆ, ਪਰ ਇਸ ਦਰਮਿਆਨ ਅਦਾਕਾਰ ਦੀ ਫਿਲਮ ਦਾ ਇੱਕ ਸੀਨ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਤੁਸੀਂ ਵੀ ਕਹੋਗੇ ਕਿ ਕਿਸੇ ਵੇਲੇ ਮੂੰਹ ;ਚੋਂ ਅਚਨਚੇਤ ਗੱਲ ਸੱਚ ਵੀ ਹੋ ਜਾਂਦੀ ਹੈ।


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਵਿਗੜੀ ਸਿਹਤ, ਮੁੰਬਈ ਦੇ ਹਸਪਤਾਲ 'ਚ ਹੋਈ ਐਂਜੀਓਪਲਾਸਟੀ, ਜਾਣੋ ਹੈਲਥ ਅਪਡੇਟ


ਕਰਮਜੀਤ ਅਨਮੋਲ ਦੀ ਫਿਲਮ ਦਾ ਡਾਇਲੌਗ ਵਾਇਰਲ ਹੋ ਰਿਹਾ ਹੈ। ਇਸ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਫਿਲਮੀ ਸੀਨ 'ਚ ਕਰਮਜੀਤ ਅਨਮੋਲ ਕਹਿ ਰਹੇ ਹਨ, 'ਮੈਨੂੰ ਤਾਂ ਕੇਜਰੀਵਾਲ ਦਿੜ੍ਹਬੇ ਤੋਂ ਟਿਕਟ ਦੇਣ ਨੂੰ ਫਿਰਦਾ ਸੀ।' ਹਾਲਾਂਕਿ ਅਸਲ ਜ਼ਿੰਦਗੀ 'ਚ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਮਿਲੀ ਹੈ, ਪਰ ਇਹ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨਸਾਨ ਦੇ ਮੂੰਹੋਂ ਨਿਕਲੀ ਕੋਈ ਗੱਲ ਕਈ ਵਾਰ ਸੱਚ ਵੀ ਹੋ ਜਾਂਦੀ ਹੈ। ਖੈਰ ਤੁਸੀਂ ਦੇਖੋ ਇਹ ਵਾਇਰਲ ਵੀਡੀਓ:






ਕਾਬਿਲੇਗ਼ੌਰ ਹੈ ਕਿ ਕਰਮਜੀਤ ਅਨਮੋਲ ਹਾਲ ਹੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ। ਉਹ ਲੋਕ ਸਭਾ ਚੋਣਾਂ 'ਚ ਫਰੀਕੋਟ (ਰਿਜ਼ਰਵ) ਸੀਟ ਤੋਂ ਆਪ ਦੀ ਟਿਕਟ 'ਤੇ ਸਿਆਸੀ ਮੈਦਾਨ 'ਚ ਉੱਤਰੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਕਰਮਜੀਤ ਸੀਐਮ ਭਗਵੰਤ ਮਾਨ ਦੇ ਬਹੁਤ ਨੇੜੇ ਹਨ। ਦੋਵਾਂ ਨੇ ਇਕੱਠੇ ਸੰਘਰਸ਼ ਕੀਤਾ ਹੈ। ਅਨਮੋਲ ਤੇ ਮਾਨ ਕਈ ਕਾਮੇਡੀ ਕੈਸਟਾਂ 'ਚ ਇਕੱਠੇ ਨਜ਼ਰ ਆਏ ਹਨ। ਉਨ੍ਹਾਂ ਦੇ ਨਾਲ ਰਣਬੀਰ ਰਾਣਾ ਤੇ ਦੇਵ ਖਰੌੜ ਵੀ ਹੁੰਦੇ ਸੀ।


ਇਹ ਵੀ ਪੜ੍ਹੋ: 48 ਦੀ ਉਮਰ 'ਚ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਖੁਦ ਨੂੰ ਇੰਝ ਰੱਖ ਰਹੀ ਫਿੱਟ, ਜਿੰਮ 'ਚ ਰੱਜ ਕੇ ਵਹਾਉਂਦੀ ਪਸੀਨਾ, ਦੇਖੋ ਵੀਡੀਓ