Salman Khan Announces Song With Arijit Singh: ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਰਕਾਰ ਅਧਿਕਾਰਤ ਤੌਰ 'ਤੇ ਖਤਮ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ। ਇੱਕ ਐਵਾਰਡ ਫੰਕਸ਼ਨ ਦੌਰਾਨ ਅਰਿਜੀਤ ਸਿੰਘ ਨੇ ਸਲਮਾਨ ਖਾਨ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਐਕਟਰ ਨੂੰ ਇਨ੍ਹਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਅਰਿਜੀਤ ਨੂੰ ਆਪਣੀਆਂ ਫਿਲਮਾਂ 'ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਰਿਜੀਤ ਦਾ ਬਾਲੀਵੁੱਡ ਇੰਡਸਟਰੀ ਨੇ ਵੀ ਤਕਰੀਬਨ ਬਾਇਕਾਟ ਕਰ ਦਿੱਤਾ ਸੀ। ਪਰ ਹੁਣ ਸਲਮਾਨ ਖਾਨ ਨੇ ਖੁਦ 9 ਸਾਲਾਂ ਬਾਅਦ ਅਰਿਜੀਤ ਸਿੰਘ ਨਾਲ ਆਪਣੇ ਪਹਿਲੇ ਗਾਣੇ ਦਾ ਐਲਾਨ ਕੀਤਾ ਹੈ।      

ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਜੁੱਗ ਜੁੱਗ ਜੀ' ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ

ਸਲਮਾਨ ਨੇ ਅਰਿਜੀਤ ਨਾਲ ਗੀਤ ਦਾ ਕੀਤਾ ਐਲਾਨਸਲਮਾਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ 'ਟਾਈਗਰ 3' ਦੇ ਪਹਿਲੇ ਗੀਤ 'ਲੇਕੇ ਪ੍ਰਭੂ ਕਾ ਨਾਮ' ਦਾ ਪੋਸਟਰ ਸ਼ੇਅਰ ਕੀਤਾ। ਪੋਸਟਰ 'ਚ ਸਲਮਾਨ ਕੈਟਰੀਨਾ ਇਕੱਠੇ ਨਜ਼ਰ ਆ ਰਹੇ ਹਨ। ਪੋਸਟਰ ਦੇਖ ਇੰਝ ਲੱਗ ਰਿਹਾ ਹੈ ਕਿ ਇਹ ਇੱਕ ਡਾਂਸ ਨੰਬਰ ਹੋਣ ਵਾਲਾ ਹੈ। 

ਇਸ ਵਿੱਚ ਕੈਟਰੀਨਾ ਨੂੰ ਲਾਲ ਕ੍ਰੌਪ ਟਾਪ ਅਤੇ ਚਿੱਟੇ ਡੈਨੀਮ ਸ਼ਾਰਟਸ, ਵਿੱਚ ਦਿਖਾਇਆ ਗਿਆ ਹੈ। ਸਲਮਾਨ ਨੇ ਕਾਲੇ ਰੰਗ ਦੀ ਕਮੀਜ਼ ਅਤੇ ਸਨਗਲਾਸ ਪਹਿਨੇ ਹੋਏ ਹਨ। ਦੋਵਾਂ ਸਿਤਾਰਿਆਂ ਦੇ ਪਿੱਛੇ ਕੁਝ ਬੈਕਗਰਾਊਂਡ ਡਾਂਸਰ ਦੇਖੇ ਜਾ ਸਕਦੇ ਹਨ। ਸਲਮਾਨ ਨੇ ਕੈਪਸ਼ਨ 'ਚ ਲਿਖਿਆ, ''ਪਹਿਲੇ ਗਾਣੇ ਦੀ ਪਹਲੀ ਝਲਕ (ਪਹਿਲੇ ਗੀਤ ਦੀ ਪਹਿਲੀ ਝਲਕ) #LekePrabhuKaNaam! ਓ ਹਾਂ, ਇਹ ਹੈ ਅਰਿਜੀਤ ਸਿੰਘ ਦਾ ਮੇਰੇ ਲਈ ਪਹਿਲਾ ਗਾਣਾ। ਗੀਤ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਜਿਵੇਂ ਕਿ ਸਲਮਾਨ ਦੁਆਰਾ ਘੋਸ਼ਣਾ ਕੀਤੀ ਗਈ ਹੈ, ਟਾਈਗਰ 3 ਦਾ ਪਹਿਲਾ ਟਰੈਕ ਟ੍ਰੇਲਰ ਤੋਂ ਇੱਕ ਹਫ਼ਤੇ ਬਾਅਦ, ਸੋਮਵਾਰ, 23 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਗਾਣਾ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ, ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ, ਅਤੇ ਵੈਭਵੀ ਮਰਚੈਂਟ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਹੈ।

ਸਲਮਾਨ ਅਤੇ ਅਰਿਜੀਤ ਦਾ ਫਾਲੋਆਉਟਸਲਮਾਨ-ਅਰਿਜੀਤ ਦੀ ਕੋਲੈਬੋਰੇਸ਼ਨ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਸਲਮਾਨ ਦੀ ਪੋਸਟ ਦੇ ਕਮੈਂਟ 'ਚ ਬਾਕਸ ਖੂਬ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, “ਆਖ਼ਰਕਾਰ! (ਫਾਇਰ ਇਮੋਜੀ) ਉਹ ਸਹਿਯੋਗ ਜਿਸ ਦੀ ਅਸੀਂ ਉਡੀਕ ਕਰ ਰਹੇ ਸੀ (ਤਾੜੀਆਂ ਵਾਲੀ ਇਮੋਜੀ)।” “ਸਲਮਾਨ ਖਾਨ x ਅਰਿਜੀਤ ਸਿੰਘ”, ਇਕ ਹੋਰ ਨੇ ਲਿਖਿਆ।

ਕਿਵੇਂ ਸ਼ੁਰੂ ਹੋਇਆ ਸੀ ਸਲਮਾਨ-ਅਰਿਜੀਤ ਦਾ ਝਗੜਾਦੱਸ ਦਈਏ ਕਿ ਸਲਮਾਨ-ਅਰਿਜੀਤ ਦਾ ਝਗੜਾ 2014 'ਚ ਇੱਕ ਐਵਾਰਡ 'ਚ ਸ਼ੁਰੂ ਹੋਇਆ ਸੀ, ਜਦੋਂ ਅਰਿਜੀਤ ਨੇ ਭਾਈਜਾਨ ਨਾਲ ਬਹਿਸ ਕੀਤੀ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਅਰਿਜੀਤ ਨੂੰ ਆਪਣੇ ਸਾਰੇ ਪ੍ਰੋਜੈਕਟਾਂ 'ਚੋਂ ਬਾਹਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਗੁਰਪ੍ਰੀਤ ਘੁੱਗੀ ਨੇ ਕੀਤਾ ਨਵੀਂ ਫਿਲਮ ਦਾ ਐਲਾਨ, 'ਇੱਟਾਂ ਦੇ ਘਰ' 'ਚ ਨਿਸ਼ਾ ਬਾਨੋ ਨਾਲ ਐਕਟਿੰਗ ਕਰਦੇ ਆਉਣਗੇ ਨਜ਼ਰ