ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਨੇ ਹਾਲ ਹੀ ਵਿੱਚ ਇੱਕ ਵੀਡੀਓ ਟੀਜ਼ਰ ਰਿਲੀਜ਼ ਕਰਕੇ ਆਪਣੀ ਆਉਣ ਵਾਲੀ ਫਿਲਮ 'ਗਣਪਤ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਸ ਵੀਡੀਓ ਵਿੱਚ ਟਾਈਗਰ ਸ਼ਰੌਫ ਬਹੁਤ ਹੀ ਦਮਦਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। ਜਦੋਂ ਵੀ ਟਾਈਗਰ ਸ਼ਰੌਫ ਦੀਆਂ ਫਿਲਮਾਂ ਦੀ ਗੱਲ ਹੁੰਦੀ ਹੈ, ਇਹ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਉਸ 'ਚ ਐਕਸ਼ਨ ਕਿੰਨਾ ਜ਼ਬਰਦਸਤ ਹੈ।
ਟਾਈਗਰ ਸ਼ਰੌਫ ਨੇ ਇਸ ਟੀਜ਼ਰ ਨੂੰ ਰਿਲੀਜ਼ ਕਰਦੇ ਹੋਏ ਕਿਹਾ ਹੈ ਕਿ ਆ ਰਿਹਾ ਹੈ ਗਣਪਤ, ਸਭ ਤਿਆਰ ਰਹੋ। 'ਗਣਪਤ' 23 ਦਸੰਬਰ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜਿਵੇਂ ਹੀ ਇਹ ਟੀਜ਼ਰ ਸਾਹਮਣੇ ਆਇਆ, ਓਦਾਂ ਹੀ ਇਹ ਤੇਜ਼ੀ ਨਾਲ ਚਰਚਾ ਦਾ ਕਾਰਨ ਬਣ ਰਿਹਾ ਹੈ ਇਸ ਫਿਲਮ ਤੋਂ ਇਲਾਵਾ ਵੀ, ਟਾਈਗਰ ਬਹੁਤ ਸਾਰੀਆਂ ਦਮਦਾਰ ਫਿਲਮਾਂ ਨੂੰ ਲੈ ਕੇ ਬਹੁਤ ਰੁੱਝਿਆ ਹੋਇਆ ਹੈ। ਟਾਈਗਰ ਦੀਆਂ ਐਕਸ਼ਨ ਫ਼ਿਲਮਾਂ ਵਿੱਚੋਂ ਇੱਕ ਹੈ 'ਗਣਪਤ'।
ਇਸ ਫਿਲਮ ਦੀ ਲੀਡ ਅਦਾਕਾਰਾ ਕ੍ਰਿਤੀ ਸੈਨਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟਸ ਦੇ ਮੁਤਾਬਕ ਟਾਈਗਰ ਦੇ ਨਾਲ-ਨਾਲ ਕ੍ਰਿਤੀ ਸੈਨਨ ਵੀ ਇਸ ਫਿਲਮ ਵਿੱਚ ਵੱਡਾ ਧਮਾਕਾ ਕਰਨ ਜਾ ਰਹੀ ਹੈ। ਕ੍ਰਿਤੀ ਸੈਨਨ ਫਿਲਮ ਦੇ ਐਕਸ਼ਨ ਸੀਨਜ਼ ਲਈ ਵੱਡੀ ਟ੍ਰੇਨਿੰਗ ਲੈ ਰਹੀ ਹੈ।
ਜਿਸ ਤਰ੍ਹਾਂ ਦੇ ਅਵਤਾਰ 'ਚ ਟਾਈਗਰ ਸ਼ਰੌਫ ਦੇ ਫੈਨਜ਼ ਉਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ, ਟਾਈਗਰ ਉਸੇ ਤਰ੍ਹਾਂ ਦੇ ਧਮਾਕੇਦਾਰ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਐਕਸ਼ਨ ਇੱਕ ਵੱਡੇ ਲੈਵਲ 'ਤੇ ਹੋਣ ਵਾਲਾ ਹੈ। ਇਸ ਤੋਂ ਇਲਾਵਾ, ਟਾਈਗਰ ਸ਼ਰੌਫ 'ਬਾਗੀ 4' ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਹੈ।
https://play.google.com/store/
https://apps.apple.com/in/app/