ਰਿਲੀਜ਼ ਹੋਈ ਐਕਸ਼ਨ ਅਤੇ ਕਾਮੇਡੀ ਦੀ ਡੋਜ਼ ਨਾਲ ਭਰਪੂਰ ‘ਸਿੰਬਾ’, ਕੀ ਬਣਾ ਪਾਵੇਗੀ ਰਿਕਾਰਡ
ਏਬੀਪੀ ਸਾਂਝਾ | 28 Dec 2018 09:51 AM (IST)
ਮੁੰਬਈ: ਅੱਜ ਯਾਨੀ 28 ਦਸੰਬਰ ਨੂੰ ਬਾਲੀਵੁੱਡ ਐਕਟਰ ਰਣਵੀਰ ਸਿੰਘ ਅਤੇ ਸਾਰਾ ਅਲੀ ਖ਼ਾਨ ਦੀ ਐਕਸ਼ਨ ਅਤੇ ਕਾਮੇਡੀ ਦੇ ਨਾਲ ਭਰੀ ਫ਼ਿਲਮ ‘ਸਿੰਬਾ’ ਬਾਕਸਆਫਿਸ ‘ਤੇ ਰਿਲੀਜ਼ ਹੋ ਗਈ ਹੈ। ਦੋਨੋਂ ਸਟਾਰ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ‘ਸਿੰਬਾ’ ਦਾ ਡਾਇਰੈਕਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ। ਫ਼ਿਲਮ ਦੀ ਸ਼ੁਰੂਆਤ ਅਜੈ ਦੇਵਗਨ ਦੀ ਸਿੰਘਮ ਦੀ ਝਲਕ ਨਾਲ ਹੁੰਦੀ ਹੈ। ਪਰ ਫ਼ਿਲਮ ‘ਚ ਭਾਲੇਰਾਓ ਦਾ ਮਕਸੱਦ ਅਜੈ ਦੀ ਸਿੰਘਮ ਦੀ ਤਰ੍ਹਾਂ ਲੋਕਾਂ ਦੀ ਮਦਦ ਕਰਨਾ ਨਹੀਂ ਸਗੋਂ ਪੁਲਿਸ ਦੀ ਨੌਕਰੀ ਨਾਲ ਪੈਸਾ ਕਮਾਉਣਾ ਹੈ। ਪਰ ਫ਼ਿਲਮ ‘ਚ ਕੁਝ ਅਜਿਹੀ ਘਟਨਾ ਵਾਪਰਦੀ ਹੈ ਜਿਸ ਨਾਲ ਭਾਲੇਰਾਓ ਦਾ ਮਕਸੱਦ ਬਦਲ ਜਾਂਦਾ ਹੈ ਅਤੇ ਉਹ ਇਮਾਰਦਾਰ ਪੁਲਿਸ ਅਫਸਰ ਦੇ ਨਾਲ ਸਿਸਟਮ ਸੁਧਾਰਣ ਵਾਲਾ ਬਣ ਜਾਂਦਾ ਹੈ। ‘ਸਿੰਬਾ’ ‘ਚ ਸੋਨੂ ਸੂਦ ਵੀ ਹਨ, ਜੋ ਫ਼ਿਲਮ ‘ਚ ਫੇਰ ਇੱਕ ਨੈਗਟਿਵ ਕਿਰਦਾਰ ‘ਚ ਹਨ। ਫ਼ਿਲਮ ਦੀ ਕਹਾਣੀ ਰਣਵੀਰ ਸਿੰਘ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਫ਼ਿਲਮ 80 ਕਰੋੜ ਦੇ ਬਜਟ ‘ਚ ਬਣੀ ਹੇ ਜਿਸ ਨੂੰ ਕਰਨ ਜੌਹਰ ਨੇ ਪ੍ਰੋਡਿਉਸ ਕੀਤਾ ਹੈ। ‘ਸਿੰਬਾ’ ਦੇ ਗਾਣੇ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਫ਼ਿਲਮ ਨੂੰ ਹੁਣ ਤਕ ਕ੍ਰਿਟੀਕਸ ਨੇ ਕਾਫੀ ਚੰਗੇ ਰੀਵਿਊ ਦਿੱਤੇ ਹਨ। ਪਰ ਜਨਤਾ ਦੀ ਅਦਾਲਤ ਇਸ ਨੂੰ ਕਿੰਨਾ ਪਸੰਦ ਕਰਦੀ ਹੈ ਇਹ ਦੀ ਤਸਵੀਰ ਕੁਝ ਹੀ ਸਮੇਂ ‘ਚ ਕਲੀਅਰ ਹੋ ਜਾਵੇਗੀ। ਟ੍ਰੇਡਸ ਦੀ ਮਨਿਏ ਤਾਂ ‘ਸਿੰਬਾ’ ਪਹਿਲੇ ਦਿਨ 20 ਕਰੋੜ ਦੀ ਕਮਾਈ ਕਰ ਸਕਦੀ ਹੈ। ਰਣਵੀਰ ਨੂੰ ਇਸ ਅੰਦਾਜ਼ ‘ਚ ਦੇਖਣ ਦਾ ਅੋਡੀਅੰਸ ‘ਚ ਵੀ ਕਾਫੀ ਕ੍ਰੈਜ਼ ਹੈ।