The Upcoming Release On OTT: ਹਰ ਹਫ਼ਤੇ ਯੂਜ਼ਰਸ ਓਟੀਟੀ (OTT) ਪਲੇਟਫਾਰਮ 'ਤੇ ਨਵੀਂ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਆਉਣ ਵਾਲਾ ਹਫ਼ਤਾ OTT ਯੂਜ਼ਰਸ ਲਈ ਬਹੁਤ ਵਧੀਆ ਹੋਣ ਵਾਲਾ ਹੈ। ਇਸ ਹਫਤੇ ਦਰਸ਼ਕ OTT 'ਤੇ 'ਟੂਥ ਪਰੀ' ਦੇ ਨਾਲ ਇੱਕ ਡਾਕੂਮੈਂਟਰੀ ਦਾ ਆਨੰਦ ਲੈਣ ਜਾ ਰਹੇ ਹਨ। ਆਓ ਜਾਣਦੇ ਹਾਂ 'ਟੂਥ ਪਰੀ' ਤੋਂ ਇਲਾਵਾ ਇਸ ਹਫਤੇ OTT ਪਲੇਟਫਾਰਮ 'ਤੇ ਹੋਰ ਕਿਹੜੇ ਪ੍ਰੋਜੈਕਟ ਰਿਲੀਜ਼ ਕੀਤੇ ਜਾਣਗੇ।

Continues below advertisement

'ਟੂਥ ਪਰੀ' (Tooth pari)

ਇਸ ਵੈਬਸੀਰੀਜ਼ 'ਚ ਯੂਜ਼ਰਸ ਨੂੰ ਵੈਂਪਾਇਰ ਅਤੇ ਇਨਸਾਨ ਦੀ ਲਵਸਟੋਰੀ ਦੇਖਣ ਨੂੰ ਮਿਲੇਗੀ। ਸੀਰੀਜ਼ 'ਚ ਵੈਂਪਾਇਰ ਆਪਣੇ ਪਿਆਰ ਲਈ ਲੜਦਾ ਨਜ਼ਰ ਆਵੇਗਾ ਹੈ। ਰੋਮਾਂਸ ਅਤੇ ਥ੍ਰਿਲਰ ਨਾਲ ਭਰੀ ਇਸ ਸੀਰੀਜ਼ ਦੇ ਟ੍ਰੇਲਰ ਨੇ ਪਹਿਲਾਂ ਹੀ ਧਮਾਲ ਮਚਾ ਦਿੱਤਾ ਹੈ। 'ਟੂਥ ਪਰੀ' ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। OTT ਯੂਜ਼ਰਸ ਲਈ, ਇਹ 20 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾਵੇਗਾ।

Continues below advertisement

ਇਹ ਵੀ ਪੜ੍ਹੋ: ਜਦੋਂ ਦੁਕਾਨਦਾਰ 20 ਹਜ਼ਾਰ ਰੁਪਏ ਦਾ ਫੋਨ ਵੇਚਦਾ ਹੈ ਤਾਂ ਉਸ ਨੂੰ ਕਿੰਨਾ ਫਾਇਦਾ ਹੁੰਦਾ ਹੈ?

ਗਰਮੀ

ਡਰਾਮਾ ਵੈਬਸੀਰੀਜ਼ ਪਸੰਦ ਕਰਨ ਵਾਲਿਆਂ ਲਈ ਗਰਮੀ ਬਹੁਤ ਹੀ ਸ਼ਾਨਦਾਰ ਵਿਕਲਪ ਰਹਿਣ ਵਾਲੀ ਹੈ। ਇਸ ਸੀਰੀਜ਼ ਨੂੰ ਤਿਗਮਾਂਸ਼ੂ ਧੂਲੀਆ ਵਰਗੇ ਦਿੱਗਜ ਡਾਇਰੈਕਟਰ ਨੇ ਡਾਇਰੈਕਟ ਕੀਤਾ ਹੈ। ਤਿਗਮਾਂਸ਼ੂ ਧੂਲੀਆ ਦੇ ਪ੍ਰਸ਼ੰਸਕ ਇਸ ਡਰਾਮੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। OTT ਯੂਜ਼ਰਸ ਲਈ, ਇਹ ਵੈੱਬ ਸੀਰੀਜ਼ 21 ਅਪ੍ਰੈਲ ਨੂੰ SonyLIV 'ਤੇ ਰਿਲੀਜ਼ ਹੋਵੇਗੀ।

'ਇੰਡੀਅਨ ਮੈਚਮੇਕਿੰਗ ਸੀਜ਼ਨ 2'

ਇਸ ਡਾਕੂਮੈਂਟਰੀ ਦੇ ਪਹਿਲੇ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਪਹਿਲੇ ਸੀਜ਼ਨ ਦੇ ਹਿੱਟ ਹੋਣ ਤੋਂ ਬਾਅਦ ਇਸ ਡਾਕੂਮੈਂਟਰੀ ਦਾ ਦੂਜਾ ਸੀਜ਼ਨ ਰਿਲੀਜ਼ ਹੋਣ ਵਾਲਾ ਹੈ। ਇਸ ਡਾਕੂਮੈਂਟਰੀ ਵਿੱਚ ਦਰਸ਼ਕ ਇੱਕ ਵਾਰ ਫਿਰ ਤੋਂ ਜੋੜੀ ਬਣਦਿਆਂ ਹੋਇਆਂ ਦੇਖਣਗੇ। ਇਸ ਡਾਕੂਮੈਂਟਰੀ ਵਿੱਚ ਸਿੰਗਲਜ਼ ਲਈ ਪਾਰਟਨਰ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਲੱਭਿਆ ਜਾਂਦਾ ਹੈ। ਸੀਮਾ ਟਪਾਰੀਆ ਇਸ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਉਣ ਵਾਲੀ ਹੈ। ਦਰਸ਼ਕਾਂ ਦੇ ਇੰਤਜ਼ਾਰ ਨੂੰ ਦੇਖਦਿਆਂ ਹੋਏ ਇਹ ਡਾਕੂਮੈਂਟਰੀ 21 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਕੀ ਗੋਆ ਵਿੱਚ ਪਾਣੀ ਦੇ ਭਾਅ ਮਿਲਦੀ ਹੈ ਬੀਅਰ? ਪੜ੍ਹੋ ਉੱਥੇ ਦੀ ਕੀਮਤ 'ਚ ਕੀ ਫਰਕ...