Model Kills Husband: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਅਮਰੀਕਾ ਦੇ ਫਲੋਰੀਡਾ ਦੇ ਮਿਆਮੀ ਸ਼ਹਿਰ 'ਚ ਕਤਲ ਅਤੇ ਫਿਰ ਖੁਦਕੁਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਮਾਡਲ ਨੇ ਆਪਣੇ ਪਤੀ ਨੂੰ 5 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਇਸ ਘਟਨਾ ਦਾ ਬਾਕੀਆਂ ਨੂੰ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਬਾਲਕੋਨੀ ਤੋਂ ਹੇਠਾਂ ਜ਼ਮੀਨ 'ਤੇ ਖੂਨ ਡਿੱਗਦਾ ਦੇਖਿਆ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦੱਸਦੇ ਹਾਂ।


ਮਾਡਲ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ


ਔਰਤ ਦੀ ਪਛਾਣ 27 ਸਾਲਾ ਦੀ ਮਾਡਲ ਸਬਰੀਨਾ ਕਾਸਨਿਕੀ ਵਜੋਂ ਹੋਈ ਹੈ। ਮਾਡਲ ਨੇ ਬੁੱਧਵਾਰ ਰਾਤ ਨੂੰ ਮਿਆਮੀ ਬੀਚ ਦੇ ਕਲੱਬ II ਹਾਲੈਂਡਲੇ ਕੰਡੋ ਟਾਵਰ 'ਤੇ ਇਹ ਅਪਰਾਧ ਕੀਤਾ। ਰਾਤ ਕਰੀਬ ਸਾਢੇ 12 ਵਜੇ ਉਸ ਨੇ ਅਚਾਨਕ ਆਪਣੇ 34 ਸਾਲਾ ਪਤੀ ਪਜ਼ਤੀਮ ਕਾਸਨਿਕੀ ਨੂੰ ਇਕ ਤੋਂ ਬਾਅਦ ਇਕ ਪੰਜ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਸਪਾਸ ਦੇ ਲੋਕ ਬਾਲਕੋਨੀ ਵਿਚ ਖੂਨ ਦੇਖ ਕੇ ਘਬਰਾ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ।


ਆਪਣੀ ਜਾਨ ਤੋਂ ਹੱਥ ਧੋਣ ਵਾਲੇ ਪਜ਼ਤਿਮ ਕਾਸਨਿਕ ਦੀ ਭੈਣ ਮੁਤਾਬਕ ਉਨ੍ਹਾਂ ਦੀ ਭਰਜਾਈ ਸਬਰੀਨਾ ਨੇ ਪਰਿਵਾਰ ਨੂੰ ਤੋੜ ਦਿੱਤਾ। ਉਨ੍ਹਾਂ ਦੀ ਭੈਣ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਮੇਰੀ ਮਾਂ ਇਸ ਸਦਮੇ ਤੋਂ ਕਦੇ ਉਭਰ ਨਹੀਂ ਸਕੇਗੀ। ਅਸੀਂ ਇਸ ਸਮੇਂ ਬਹੁਤ ਦੁਖੀ ਹਾਂ। ਪਜ਼ਤਿਮ ਦੀ ਛੋਟੀ ਭੈਣ ਐਡਰੀਆਨਾ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਹੁਣ ਕੀ ਕਰੇਗੀ। ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੇ ਭਰਾ ਨੂੰ ਕਿੱਥੇ ਦਫ਼ਨਾਏਗੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਜਦੋਂ ਉਨ੍ਹਾਂ ਦੇ ਫਲੈਟ 'ਤੇ ਪਹੁੰਚੀ ਤਾਂ ਔਰਤ ਪਿੱਠ ਦੇ ਭਾਰ ਹੇਠਾਂ ਡਿੱਗ ਪਈ ਸੀ। ਪਜ਼ਤਿਮ ਬਾਲਕੋਨੀ 'ਤੋਂ ਮੂੰਹ ਦੇ ਭਾਰ ਹੇਠਾਂ ਡਿੱਗ ਪਿਆ ਸੀ। ਘਰ ਅੰਦਰ ਟੀਵੀ ਚੱਲ ਰਿਹਾ ਸੀ। ਪੁਲਿਸ ਇਸ ਘਟਨਾ ਦੀ ਹੱਤਿਆ ਅਤੇ ਖੁਦਕੁਸ਼ੀ ਦੇ ਕੋਣ ਤੋਂ ਜਾਂਚ ਕਰ ਰਹੀ ਹੈ।


ਜਾਣੋ ਸਬਰੀਨਾ ਕੌਣ ?


ਦੱਸ ਦੇਈਏ ਕਿ ਸਬਰੀਨਾ ਕੋਸੋਵੋ ਦੀ ਰਹਿਣ ਵਾਲੀ ਸੀ। ਉਹ ਡੇਜੇਫੇਰੋਵਿਕ ਲਈ ਮਾਡਲਿੰਗ ਕਰਦੀ ਸੀ। ਇਸਦੇ ਨਾਲ ਪਜ਼ਤਿਮ ਦੇ ਪਰਿਵਾਰ ਦਾ ਬੁਰਾ ਹਾਲ ਹੈ ਅਤੇ ਰੋ ਰਿਹਾ ਹੈ। ਪੀੜਤ ਦੇ ਭਤੀਜੇ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਬਰੀਨਾ ਨੇ ਮੂਰਖਤਾ ਭਰੀ ਹਰਕਤ ਕੀਤੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਕਤਲ ਤੋਂ ਬਾਅਦ ਆਪਣੀ ਜਾਨ ਕਿਉਂ ਲਈ।