Squid Game 2 Trailer Out: ਦੀ ਬਹੁਤ ਚਰਚਿਤ ਵੈੱਬ ਸੀਰੀਜ਼ Squid Game ਦੇ ਸੀਜ਼ਨ 2 ਅਖੀਰਕਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਪ੍ਰਸ਼ੰਸਕ ਨੈੱਟਫਲਿਕਸ ਦੀ ਇਸ ਵੈੱਬ ਸੀਰੀਜ਼ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਕੁਇਡ ਗੇਮ ਸੀਜ਼ਨ 2 ਵੈੱਬ ਸੀਰੀਜ਼ 26 ਦਸੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਸਕੁਇਡ ਗੇਮ ਦਾ ਪਹਿਲਾ ਸੀਜ਼ਨ ਸਾਲ 2021 ਵਿੱਚ ਆਇਆ ਸੀ। ਇਹ ਇੱਕ ਕੋਰੀਅਨ ਡਰਾਮਾ ਹੈ। ਸਕੁਇਡ ਗੇਮ ਦੇ ਪਹਿਲੇ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਪੈਸੇ ਅਤੇ ਮੌਤ ਦੀ ਖੇਡ ਨੂੰ ਦਿਖਾਇਆ ਗਿਆ ਸੀ।
ਜਿਸ ਵਿੱਚ ਜਿਵੇਂ-ਜਿਵੇਂ ਖੇਡ ਦਾ ਪੱਧਰ ਵਧਦਾ ਜਾਂਦਾ ਹੈ, ਜੋ ਲੋਕ ਉਸ ਪੱਧਰ ਨੂੰ ਪਾਰ ਨਹੀਂ ਕਰ ਪਾਉਂਦੇ, ਮਾਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ, ਅੰਤ ਵਿੱਚ ਇੱਕ ਵਿਜੇਤਾ ਆਉਂਦਾ ਹੈ ਅਤੇ ਉਹ ਇੱਕ ਵੱਡੀ ਰਕਮ ਜਿੱਤਦਾ ਹੈ। ਸਕੁਇਡ ਗੇਮ ਸੀਜ਼ਨ 2 ਦੀ ਗੱਲ ਕਰੀਏ ਤਾਂ ਇਸ 'ਚ ਲੀ ਜੁੰਗ-ਜੇ, ਲੀ ਬਯੁੰਗ-ਹੁਨ, ਵਾਈ ਹਾ-ਜੂਨ ਅਤੇ ਗੋਂਗ ਯੂ ਨਜ਼ਰ ਆਉਣਗੇ। ਹੁਣ ਨਵੇਂ ਸੀਜ਼ਨ 'ਚ ਨਵੇਂ ਮੋੜ ਆਉਣਗੇ।
ਨੈੱਟਫਲਿਕਸ ਦੀ ਵੈੱਬ ਸੀਰੀਜ਼ ਸਕੁਇਡ ਗੇਮ ਸੀਜ਼ਨ 2 ਦੇ ਟ੍ਰੇਲਰ 'ਤੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਮੈਂ 26 ਦਸੰਬਰ ਵਿੱਚ ਹੀ ਸਿੱਧਾ ਪਹੁੰਚਣਾ ਚਾਹੁੰਦਾ ਹਾਂ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਮੈਂ ਇਸ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।
ਸਕੁਇਡ ਗੇਮ ਸੀਜ਼ਨ 2 ਦੇ ਲੇਖਕ-ਨਿਰਦੇਸ਼ਕ ਹਵਾਂਗ ਡੋਂਗ-ਹਿਊਕ ਹਨ ਜਦੋਂ ਕਿ ਸੀਰੀਜ਼ ਦੇ ਸਿਤਾਰੇ ਲੀ ਜੁੰਗ-ਜੇ, ਲੀ ਬਯੁੰਗ-ਹੁਨ, ਯਿਮ ਸੀ-ਵਾਨ, ਕਾਂਗ ਹਾ-ਨਿਊਲ, ਵਾਈ ਹਾ-ਜੂਨ, ਪਾਰਕ ਗਯੂ-ਯੰਗ, ਲੀ ਜਿਨ- ਯੂਕੇ, ਪਾਰਕ ਸੁੰਗ-ਹੂਨ, ਯਾਂਗ ਡੋਂਗ-ਗਿਊਨ, ਕਾਂਗ ਏ-ਸਿਮ, ਲੀ ਡੇਵਿਡ, ਚੋਈ ਸੇਂਗ-ਹਿਊਨ, ਨੋਹ ਜੇ-ਵੋਨ, ਜੋ ਯੂ-ਰੀ, ਵੋਨ ਜੀ-ਐਨ ਅਤੇ ਗੋਂਗ ਯੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜ਼ਿਕਰਯੋਗ ਹੈ ਇਸ ਵੈੱਬ ਸੀਰੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਖੂਬ ਪਸੰਦ ਕੀਤਾ ਗਿਆ ਸੀ, ਭਾਰਤ ਦੇ ਦਰਸ਼ਕਾਂ ਵੱਲੋਂ ਵੀ ਇਸ ਨੂੰ ਚੰਗਾ ਹੁੰਗਾਰਾ ਮਿਲਿਆ ਸੀ।