ਚੰਡੀਗੜ੍ਹ: ਅਮਰਿੰਦਰ ਗਿੱਲ, ਬਿਨਾਂ ਸ਼ੱਕ, ਉਨ੍ਹਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਗਾਣਿਆਂ ਅਤੇ ਫਿਲਮਾਂ ਨੂੰ ਸਾਰੇ ਪਸੰਦ ਕਰਦੇ ਹਨ। ਗਾਇਕ ਅਭਿਨੇਤਾ ਨੇ ਹਾਲ ਹੀ ਵਿੱਚ ਫਿਲਮ 'ਚਲ ਮੇਰਾ ਪੁੱਤ 2' ਨਾਲ ਸਾਰਿਆਂ ਨੂੰ ਲੁਭਾਇਆ ਸੀ। ਹੁਣ ਉਹ ਇੱਕ ਹੋਰ ਫਿਲਮ 'ਚਲ ਮੇਰਾ ਪੁੱਤ 3' ਨਾਲ ਤਿਆਰ ਹੈ ਜੋ ਚਲ ਮੇਰਾ ਪੁੱਤ ਸੀਰੀਜ਼ ਦੀ ਤੀਜੀ ਕਿਸ਼ਤ ਹੈ।


 








ਜਿੱਥੇ ਫਿਲਮ ਚਲ ਮੇਰਾ ਪੁੱਤ 2 ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ, ਉੱਥੇ ਹੀ ਆਉਣ ਵਾਲੀ ਫਿਲਮ 'ਚਲ ਮੇਰਾ ਪੁੱਤ 3' ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਹੈ। ਫ਼ਿਲਮ 1 ਅਕਤੂਬਰ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਸਾਫ ਹੈ ਕਿ ਫ਼ਿਲਮ ਦੇ ਵਿੱਚ ਕਾਮੇਡੀ ਭਰਪੂਰ ਹੈ। ਅਮਰਿੰਦਰ ਗਿੱਲ ਦੇ ਨਾਲ ਇਸ ਫ਼ਿਲਮ ਵਿੱਚ ਸਿਮੀ ਚਾਹਲ ਹੋਏਗੀ।

ਅਮਰਿੰਦਰ ਗਿੱਲ, ਸਿਮੀ ਚਾਹਲ ਤੋਂ ਇਲਾਵਾ, ਫਿਲਮ ਵਿੱਚ ਇਫਤਿਕਾਰ ਠਾਕੁਰ, ਨਾਸਿਰ ਚਿਨਯੋਟੀ, ਅਕਰਮ ਉਦਾਸ, ਜ਼ਫਰੀ ਖਾਨ, ਹਰਦੀਪ ਗਿੱਲ, ਗੁਰਸ਼ਬਦ, ਰੂਬੀ ਅਨੂਮ ਤੇ ਹੋਰ ਬਹੁਤ ਸਾਰੇ ਸ਼ਾਮਲ ਹਨ।





'ਚਲ ਮੇਰਾ ਪੁੱਤ 3' ਰਾਕੇਸ਼ ਧਵਨ ਵੱਲੋਂ ਲਿੱਖੀ ਗਈ ਹੈ ਤੇ ਜਨਜੋਤ ਸਿੰਘ ਵੱਲੋਂ ਡਾਈਰੈਕਟ ਕੀਤੀ ਗਈ ਹੈ। ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜੁਦਾ ਅਤੇ ਜੁਦਾ 2 ਮਿਊਜ਼ਿਕ ਐਲਬਮ ਦੀ ਵੱਡੀ ਸਫਲਤਾ ਤੋਂ ਬਾਅਦ 'ਜੁਦਾ 3' ਨਾਲ ਲੋਕਾਂ ਦੇ ਦਿਲ ਜਿੱਤੇ ਹਨ। ਜੁਦਾ 3 ਐਲਬਮ ਅਜੇ ਵੀ ਟ੍ਰੈਂਡਿੰਗ ਚਾਰਟ 'ਤੇ ਹੈ।