ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਭਿਨੇਤਰੀ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ 'ਹਮ ਦੋ ਹਮਾਰੇ ਦੋ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ ਦੇ ਨਾਲ, ਪਰੇਸ਼ ਰਾਵਲ, ਰਤਨਾ ਪਾਠਕਰ ਸ਼ਾਹ, ਅਪਾਰਸ਼ਕਤੀ ਖੁਰਾਣਾ, ਇਸ ਫਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਕਾਫੀ ਮਜ਼ੇਦਾਰ ਹੈ ਅਤੇ ਫਿਲਮ ਦੇ ਮੇਕਰਸ ਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਕਾਫੀ ਪਸੰਦ ਕਰਨਗੇ।


 


ਟ੍ਰੇਲਰ ਵਿੱਚ ਕ੍ਰਿਤੀ ਸੈਨਨ ਅਤੇ ਰਾਜਕੁਮਾਰ ਰਾਓ ਦੀ ਜੋੜੀ ਦੇਖਣ ਨੂੰ ਮਿਲ ਰਹੀ ਹੈ। ਰਾਜਕੁਮਾਰ ਰਾਓ ਜਿਥੇ ਵਿਆਹ ਲਈ ਪੇਰੈਂਟਸ ਦੀ ਭਾਲ ਕਰ ਰਿਹਾ ਹੈ। ਇਸ ਦੇ ਨਾਲ ਹੀ, ਅਪਾਰਸ਼ਕਤੀ ਖੁਰਾਣਾ ਰਾਜਕੁਮਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰੇਸ਼ ਰਾਵਲ ਅਤੇ ਰਤਨਾ ਪਾਠਕਰ ਸ਼ਾਹ ਦੀ ਭੂਮਿਕਾ ਵੀ ਫਿਲਮ ਵਿੱਚ ਅਹਿਮ ਹੋਣ ਜਾ ਰਹੀ ਹੈ। ਪਰੇਸ਼ ਰਾਵਲ ਫਿਲਮ ਵਿੱਚ ਇੱਕ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਇਹ ਰੋਮਾਂਟਿਕ-ਕਾਮੇਡੀ ਫਿਲਮ ਅਭਿਸ਼ੇਕ ਜੈਨ ਦੁਆਰਾ ਡਾਇਰੈਕਟ ਕੀਤੀ ਗਈ ਹੈ ਅਤੇ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ਹਾਊਸ ਮੈਡੌਕ ਫਿਲਮਜ਼ ਦੁਆਰਾ ਪੇਸ਼ ਕੀਤੀ ਹੈ। 



ਇਹ ਫਿਲਮ ਜਲਦ ਹੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਦੀਵਾਲੀ ਮੌਕੇ 'ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਪੰਜਾਬੀ ਟੱਚ ਦੇਣ ਲਈ ਫਿਲਮ ਨੂੰ ਪੰਜਾਬ 'ਚ ਫਿਲਮਾਇਆ ਗਿਆ ਹੈ। ਇਸ ਫਿਲਮ 'ਚ ਅਪਾਰਸ਼ਕਤੀ ਖੁਰਾਣਾ ਇਕ ਸਿੱਖ ਲੜਕੇ ਦੇ ਕਿਰਦਾਰ 'ਚ ਨਜ਼ਰ ਆਉਣਗੇ। 


Amitabh Bachchan Birthday Special: ਕੀ ਤੁਸੀਂ ਜਾਣਦੇ ਹੋ ਅਮਿਤਾਭ ਬੱਚਨ ਨਾਲ ਜੁੜੇ ਇਹ ਅਣਸੁਣੇ ਕਿੱਸੇ? ਜਾਣੋ ਕਿਵੇਂ ਬਦਲੀ ਜ਼ਿੰਦਗੀ


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904