Tunisha Sharma Death: ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਮ ਕਦਮ ਨੇ ਐਤਵਾਰ ਨੂੰ ਕਿਹਾ ਕਿ ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਸ ਦੇ ਪਰਿਵਾਰ ਨੂੰ ਨਿਆਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਲਵ ਜੇਹਾਦ ਦੇ ਕੋਣ ਤੋਂ ਵੀ ਜਾਂਚ ਕੀਤੀ ਜਾਵੇਗੀ।
ਭਾਜਪਾ ਵਿਧਾਇਕ ਰਾਮ ਕਦਮ ਨੇ ਕਿਹਾ, “ਤੁਨੀਸ਼ਾ ਸ਼ਰਮਾ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਅਸੀਂ ਇਹ ਪਤਾ ਲਗਾਵਾਂਗੇ ਕਿ ਮਾਮਲਾ ਲਵ ਜੇਹਾਦ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ ਅਤੇ ਜੇਕਰ ਅਜਿਹਾ ਹੈ ਤਾਂ ਇਸ ਦੇ ਪਿੱਛੇ ਸਾਜ਼ਿਸ਼ਕਰਤਾਵਾਂ ਅਤੇ ਸੰਗਠਨਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਕੀ ਹੈ ਸਾਰਾ ਮਾਮਲਾ
ਦੱਸ ਦੇਈਏ ਕਿ ਤੁਨੀਸ਼ਾ ਸ਼ਰਮਾ ਆਪਣੇ ਕੋ-ਸਟਾਰ ਸ਼ੀਜ਼ਾਨ ਖਾਨ ਨਾਲ ਰਿਲੇਸ਼ਨਸ਼ਿਪ 'ਚ ਸੀ। ਅਭਿਨੇਤਰੀ ਦੀ ਮੌਤ ਤੋਂ ਬਾਅਦ, ਪੁਲਿਸ ਨੇ ਉਸ ਦੇ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ ਆਈਪੀਸੀ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਦੇ ਮੱਦੇਨਜ਼ਰ ਪੁਲਿਸ ਸ਼ੀਜਾਨ ਮੁਹੰਮਦ ਖਾਨ ਨੂੰ ਮੁੰਬਈ ਦੀ ਵਸਈ ਅਦਾਲਤ ਲੈ ਗਈ ਹੈ। ਇਸ ਦੌਰਾਨ ਸ਼ੀਜਾਨ ਮੁਹੰਮਦ ਖਾਨ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆ ਰਹੇ ਹਨ।
ਤੁਨੀਸ਼ਾ ਦਾ ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ
ਆਤਮਹੱਤਿਆ ਤੋਂ ਪਹਿਲਾਂ ਤੁਨੀਸ਼ਾ ਸ਼ਰਮਾ ਨੇ ਜਿਨ੍ਹਾਂ ਲੋਕਾਂ ਨਾਲ ਫੋਨ 'ਤੇ ਜਾਂ ਸੈੱਟ 'ਤੇ ਗੱਲ ਕੀਤੀ ਸੀ, ਉਨ੍ਹਾਂ ਸਾਰਿਆਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਸੂਤਰਾਂ ਅਨੁਸਾਰ ਮੁਢਲੀ ਜਾਂਚ ਵਿੱਚ ਤੁਨੀਸ਼ਾ ਦੀ ਮੌਤ ਦਾ ਕਾਰਨ ਫਾਹਾ ( ਦਮ ਘੁੱਟਣ ਕਾਰਨ ਮੌਤ) ਦੱਸਿਆ ਜਾ ਰਿਹਾ ਹੈ। ਤੁਨੀਸ਼ਾ ਦਾ ਵਿਸੇਰਾ ਸੁਰੱਖਿਅਤ ਰੱਖਿਆ ਗਿਆ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਾਮਲਾ ਕੀ ਹੈ।
ਦੱਸਿਆ ਜਾਂਦਾ ਹੈ ਕਿ ਮਾਮਲੇ ਦੀ ਐਫਆਈਆਰ ਵਿੱਚ ਤੁਨੀਸ਼ਾ ਦੀ ਉਮਰ 24 ਸਾਲ ਲਿਖੀ ਗਈ ਹੈ, ਜਦੋਂ ਕਿ ਇੰਡਸਟਰੀ ਵਿੱਚ ਉਸ ਦੀ ਉਮਰ 20 ਸਾਲ ਦੱਸੀ ਗਈ ਹੈ। ਇੰਨਾ ਹੀ ਨਹੀਂ ਤੁਨੀਸ਼ਾ ਦੀ ਲਾਸ਼ ਨੂੰ ਜੇਜੇ ਹਸਪਤਾਲ 'ਚ ਹੀ ਰੱਖਿਆ ਜਾਵੇਗਾ। ਅਦਾਕਾਰਾ ਦੀ ਮਾਸੀ ਦੇ ਇੰਗਲੈਂਡ ਤੋਂ ਪਰਤਣ ਤੋਂ ਬਾਅਦ 26 ਦਸੰਬਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।