Miss Universe 2023: ਮਿਸ ਯੂਨੀਵਰਸ 2023 ਸੁੰਦਰਤਾ ਮੁਕਾਬਲਾ ਸ਼ੁਰੂ ਹੋਣ ਵਾਲਾ ਹੈ। ਇਸ ਵਾਰ 71ਵੀਂ ਮਿਸ ਯੂਨੀਵਰਸ ਮੁਕਾਬਲਾ ਲੋਕਾਂ 'ਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਾਰ ਦਾ ਮਿਸ ਯੂਨੀਵਰਸ ਮੁਕਾਬਲਾ ਹਰ ਲਿਹਾਜ਼ ਨਾਲ ਖਾਸ ਹੋਣ ਵਾਲਾ ਹੈ। ਇਸ ਵਾਰ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਮਿਸ ਯੂਨੀਵਰਸ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਇਸ ਵਾਰ 'ਮਿਸ ਯੂਨੀਵਰਸ' 'ਚ ਦੋ ਟਰਾਂਸ ਵੂਮੈਨ ਮਰੀਨਾ ਮਾਚੇਤੇ ਅਤੇ ਰਿੱਕੀ ਕੋਲ ਪ੍ਰਤੀਯੋਗੀ ਵਜੋਂ ਹਿੱਸਾ ਲੈਣ ਜਾ ਰਹੀਆਂ ਹਨ।


ਇਹ ਵੀ ਪੜ੍ਹੋ: ਧਰਮਿੰਦਰ-ਹੇਮਾ ਮਾਲਿਨੀ ਦੀ ਲਵ ਸਟੋਰੀ 'ਚ ਕੌਣ ਸੀ ਸਭ ਤੋਂ ਵੱਡਾ ਰੋੜਾ? ਦੋਵਾਂ ਨੂੰ ਇਕੱਠੇ ਹੋਣ ਤੋਂ ਰੋਣ ਲਈ ਕਰਦੇ ਸੀ ਇਹ ਕੰਮ


ਰਿੱਕੀ ਕੋਲੇ ਨੇ ਜਿੱਤਿਆ 'ਮਿਸ ਨੀਦਰਲੈਂਡ 2023' ਦਾ ਖਿਤਾਬ
ਤੁਹਾਨੂੰ ਦੱਸ ਦਈਏ ਕਿ ਰਿੱਕੀ ਕੋਲੇ ਨੇ ਹਾਲ ਹੀ 'ਚ 'ਮਿਸ ਨੀਦਰਲੈਂਡ 2023' ਦਾ ਖਿਤਾਬ ਜਿੱਤਿਆ ਹੈ। ਮਾਡਲ ਰਿੱਕੀ ਵੈਲੇਰੀ ਕੋਲੇ, ਬ੍ਰੇਡਾ, ਨੀਦਰਲੈਂਡ ਦੀ ਨਿਵਾਸੀ, ਇੱਕ LGBTQ ਅਧਿਕਾਰ ਕਾਰਕੁਨ ਹੈ। ਉਸ ਦੀ ਉਮਰ ਸਿਰਫ਼ 22 ਸਾਲ ਹੈ। ਰਿੱਕੀ ਕੋਲੇ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ 'ਕੀਅਰ ਕਮਿਊਨਿਟੀ ਦੀ ਆਵਾਜ਼ ਅਤੇ ਰੋਲ ਮਾਡਲ' ਬਣਨਾ ਚਾਹੁੰਦੀ ਹੈ।






ਮਿਸ ਪੁਰਤਗਾਲ ਦਾ ਖਿਤਾਬ ਜਿੱਤ ਚੁੱਕੀ ਹੈ ਮਰੀਨਾ ਮਾਚੇਤੇ
ਮਰੀਨਾ ਮਾਚੇਤੇ ਦੀ ਗੱਲ ਕਰੀਏ ਤਾਂ ਉਸਨੇ 28 ਸਾਲ ਦੀ ਉਮਰ ਵਿੱਚ ਮਿਸ ਪੁਰਤਗਾਲ ਦਾ ਖਿਤਾਬ ਜਿੱਤਿਆ ਸੀ। ਇਸ ਮੁਕਾਬਲੇ ਦੌਰਾਨ ਉਸ ਨੂੰ ਸਭ ਤੋਂ ਆਤਮ ਵਿਸ਼ਵਾਸੀ ਪ੍ਰਤੀਯੋਗੀ ਕਿਹਾ ਗਿਆ। ਇਕ ਇੰਟਰਵਿਊ 'ਚ ਆਪਣੇ ਸਫਰ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ 'ਟਰਾਂਸਜੈਂਡਰ ਹੋਣ ਕਾਰਨ ਮੈਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਮੇਰੇ ਪਰਿਵਾਰ ਵਾਲਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ।'









ਜੇਕਰ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਪ੍ਰਤੀਯੋਗੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਦੀ ਹੈ ਤਾਂ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ। 


ਇਹ ਵੀ ਪੜ੍ਹੋ: ਡਰੀਮ ਗਰਲ ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਧੀ ਈਸ਼ਾ ਦਿਓਲ ਨੇ ਤਸਵੀਰਾਂ ਸ਼ੇਅਰ ਕਰ ਮਾਂ ਲਈ ਕਹੀ ਇਹ ਗੱਲ