ਨਵੀਂ ਦਿੱਲੀ: ਸਿੰਗਰ ਨੇਹਾ ਕੱਕੜ ਅਕਸਰ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ 'ਚ ਰਹਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਨੇਹਾ, ਆਦਿੱਤਿਆ ਨਾਰਾਇਣ ਨਾਲ ਵਿਆਹ ਨੂੰ ਲੈ ਕੇ ਸਰਖੀਆਂ 'ਚ ਹੈ। ਸੋਸ਼ਲ ਮੀਡਿਆ 'ਤੇ ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਸੁਨਣ ਨੂੰ ਮਿਲ ਰਹੀਆਂ ਹਨ। 'ਇੰਡੀਅਨ ਆਈਡਲ 11' 'ਚ ਦੋਹਾਂ ਦੇ ਮੰਮੀ-ਪਾਪਾ ਵੱਲੋਂ ਇਨ੍ਹਾਂ ਦੇ ਵਿਆਹ ਬਾਰੇ ਗੱਲ ਕਰਨ ਦੀ ਵੀਡਿਓ ਵੀ ਸੋਸ਼ਲ ਮੀਡਿਆ 'ਤੇ ਕਾਫ਼ੀ ਵਾਇਰਲ ਹੋਈ। ਇਸ ਤੋਂ ਬਾਅਦ ਇਸ ਖ਼ਬਰ ਨੂੰ ਮੋਹਰ ਲੱਗ ਗਈ।
ਹੁਣ ਇਸ ਮਾਮਲੇ 'ਤੇ ਆਦਿੱਤਿਆ ਨਾਰਾਇਣ ਦੇ ਪਿਤਾ ਤੇ ਦਿੱਗਜ਼ ਬਾਲੀਵੁੱਡ ਸਿੰਗਰ ਉਦਿਤ ਨਾਰਾਇਣ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਇੱਕ ਇੰਟਰਵੀਊ ਦੌਰਾਨ ਉਦਿਤ ਨੂੰ ਬੇਟੇ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਦੋਨੋਂ ਨਾਲ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।
ਉਦਿਤ ਨੇ ਨੇਹਾ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਨੇਹਾ ਬਹੁਤ ਪਿਆਰੀ ਬੱਚੀ ਹੈ। ਜੇਕਰ ਉਹ ਸਾਡੇ ਘਰ ਦੀ ਨੂੰਹ ਬਣੇਗੀ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਮੈਨੂੰ ਹਮੇਸ਼ਾ ਨੇਹਾ ਦੇ ਗਾਣੇ ਸੁਣਨਾ ਚੰਗਾ ਲੱਗਦਾ ਹੈ।" ਇਨ੍ਹਾਂ ਹੀ ਨਹੀਂ ਆਦਿਤਿਆ ਦੀ ਮਾਂ ਰੰਜਨਾ ਨਾਰਾਇਣ ਨੂੰ ਵੀ ਨੇਹਾ ਬੇਹੱਦ ਪਸੰਦ ਹੈ।
ਨੇਹਾ ਕੱਕੜ ਬਣੇਗੀ ਨਾਰਾਇਣ ਪਰਿਵਾਰ ਦੀ ਨੂੰਹ, ਉਦਿਤ ਨਾਰਾਇਣ ਰਿਸ਼ਤੇ ਬਾਰੇ ਬੋਲੇ
ਏਬੀਪੀ ਸਾਂਝਾ
Updated at:
20 Jan 2020 03:53 PM (IST)
ਆਦਿੱਤਿਆ ਨਾਰਾਇਣ ਦੇ ਪਿਤਾ ਤੇ ਦਿੱਗਜ਼ ਬਾਲੀਵੁੱਡ ਸਿੰਗਰ ਉਦਿਤ ਨਾਰਾਇਣ ਨੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਇੱਕ ਇੰਟਰਵੀਊ ਦੌਰਾਨ ਉਦਿਤ ਨੂੰ ਬੇਟੇ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਦੋਨੋਂ ਨਾਲ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ।
- - - - - - - - - Advertisement - - - - - - - - -