Uorfi Javed's Dubai Entry Ban: ਬਿੱਗ ਬੌਸ ਓਟੀਟੀ ਤੋਂ ਲਾਈਮਲਾਈਟ 'ਚ ਆਈ ਉਰਫੀ ਜਾਵੇਦ ਛੋਟੇ ਪਰਦੇ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ, ਉਰਫੀ ਜਾਵੇਦ ਹਰ ਦੂਜੇ ਦਿਨ ਸੁਰਖੀਆਂ 'ਚ ਰਹਿੰਦੀਆਂ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਝਲਕ ਦੇਖਣ ਨੂੰ ਨਾ ਮਿਲੇ ਤਾਂ ਵੀ ਲੋਕਾਂ ਦਾ ਦਿਨ ਪੂਰਾ ਨਹੀਂ ਹੁੰਦਾ। ਆਪਣੇ ਅਜੀਬ ਪਹਿਰਾਵੇ ਕਾਰਨ, ਉਸਨੂੰ ਅਕਸਰ ਇੰਟਰਨੈਟ 'ਤੇ ਟਰੋਲ ਕੀਤਾ ਜਾਂਦਾ ਹੈ। ਪਰ ਇਸ ਵਾਰ ਉਸਦਾ ਮੁੱਦਾ ਉਸਦਾ ਫੈਸ਼ਨ ਜਾਂ ਕੱਪੜੇ ਨਹੀਂ ਬਲਕਿ ਕੁਝ ਹੋਰ ਹੈ, ਜਿਸ ਕਾਰਨ ਉਰਫੀ ਦੀ ਦੁਬਈ 'ਚ ਐਂਟਰੀ ਬੈਨ ਹੋ ਗਈ ਹੈ।


ਉਰਫੀ ਆਪਣੇ ਨਾਂ ਕਾਰਨ ਨਹੀਂ ਜਾ ਸਕਦੀ ਦੁਬਈ
ਦਰਅਸਲ, ਹਾਲ ਹੀ ਵਿੱਚ ਅਰਬ ਦੇਸ਼ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਜਿਸ ਦੇ ਤਹਿਤ ਇੱਕਲੇ ਨਾਮ (ਸਿੰਗਲ ਨਾਮ ਯਾਨਿ ਕੋਈ ਸਰਨੇਮ ਨਹੀਂ) ਵਾਲੇ ਭਾਰਤੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ, ਉਰਫੀ ਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਲਿਖਿਆ, 'ਮੇਰਾ ਅਧਿਕਾਰਤ ਨਾਮ UORFI' ਹੈ। ਉਰਫੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਨਾਂ ਬਦਲਿਆ ਸੀ। ਇਸ ਬਦਲਾਅ ਦੇ ਨਾਲ ਹੀ ਉਰਫੀ ਨੇ ਆਪਣੇ ਨਾਂ ਦੇ ਅੰਗਰੇਜ਼ੀ ਅੱਖਰਾਂ 'ਚ 'ਓ' ਜੋੜ ਦਿੱਤਾ ਸੀ। ਉਸਨੇ ਆਪਣੇ ਸਾਰੇ ਦਸਤਾਵੇਜ਼ਾਂ ਵਿੱਚ ਇਹ ਬਦਲਾਅ ਵੀ ਕੀਤਾ ਸੀ। ਉਰਫੀ ਜਾਵੇਦ ਦੇ ਪਾਸਪੋਰਟ 'ਤੇ ਵੀ ਹੁਣ ਉਸਦਾ ਨਵਾਂ ਨਾਮ ਹੈ, ਨਾਲ ਹੀ ਜਾਵੇਦ ਨੂੰ ਵੀ ਉਸਦੇ ਨਾਮ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਹ ਬਦਲਾਅ ਉਸ ਨੂੰ ਭਾਰੀ ਪੈ ਰਿਹਾ ਹੈ।


ਉਰਫੀ ਜਾਵੇਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਯੂਏਈ ਯਾਨੀ ਅਰਬ ਦੇਸ਼ ਦੀ ਯਾਤਰਾ ਨਹੀਂ ਕਰ ਸਕੇਗੀ। ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿੱਚ, ਉਸਨੇ ਲਿਖਿਆ ਹੈ, 'ਇਸ ਲਈ ਮੇਰਾ ਅਧਿਕਾਰਤ ਨਾਮ ਹੁਣ ਸਿਰਫ UORFI ਹੈ, ਕੋਈ ਸਰਨੇਮ ਨਹੀਂ'। ਇਸ ਦੇ ਨਾਲ ਹੀ ਉਸ ਨੇ ਨਵੇਂ ਕਾਨੂੰਨ ਦੀ ਖਬਰ ਨਾਲ ਜੁੜਿਆ ਲਿੰਕ ਵੀ ਸਾਂਝਾ ਕੀਤਾ ਹੈ।




ਕੀ ਕਹਿੰਦਾ ਹੈ ਅਰਬ ਦੇਸ਼ ਦਾ ਨਵਾਂ ਕਾਨੂੰਨ ? 
21 ਨਵੰਬਰ ਨੂੰ ਏਅਰ ਇੰਡੀਆ ਅਤੇ ਏਆਈ ਐਕਸਪ੍ਰੈਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਨਾਗਰਿਕ ਜਿਨ੍ਹਾਂ ਦੇ ਪਾਸਪੋਰਟ ‘ਤੇ ਸਿੰਗਲ ਨਾਮ ਹੈ ਯਾਨਿ ਕਿ ਜਿਹੜੇ ਲੋਕ ਆਪਣੇ ਸਰਨੇਮ ਦਾ ਇਸਤੇਮਾਲ ਨਹੀਂ ਕਰਦੇ। ਉਨ੍ਹਾਂ ਨੂੰ ਯੂਏਈ ਇੰਮੀਗਰੇਸ਼ਨ ਵਿਭਾਗ ਆਪਣੇ ਦੇਸ਼ ‘ਚ ਆਉਣ ਦੀ ਇਜਾਜ਼ਤ ਨਹੀਂ ਦਿੰਦਾ। ਦੱਸ ਦਈਏ ਕਿ ਯੂਏਈ ਨੇ ਆਪਣਾ ਇਹ ਨਵਾਂ ਕਾਨੂੰ ਉਨ੍ਹਾਂ ਭਾਰਤੀਆਂ ‘ਤੇ ਲਗਾਇਆ ਹੈ, ਜੋ ਵਿਜ਼ਿਟਿੰਗ ਵੀਜ਼ਾ, ਵੀਜ਼ਾ ਆਨ ਅਰਾਇਵਲ ਜਾਂ ਟੈਂਪੋਰੇਰੀ ਵੀਜ਼ਾ ਲੈਕੇ ਦੁਬਈ ਜਾਂਦੇ ਹਨ। ਇਹ ਕਾਨੂੰਨ ਉਨ੍ਹਾਂ ਲਈ ਹੈ ਜੋ ਕੁੱਝ ਦਿਨ ਘੁੰਮਣ ਲਈ ਵਿਦੇਸ਼ ਜਾਂਦੇ ਹਨ।