Urfi Javed Police Case: ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਅਕਸਰ ਚਰਚਾ 'ਚ ਰਹਿੰਦੀ ਹੈ। ਆਪਣੇ ਅਤਰੰਗੀ ਡਰੈਸਿੰਗ ਸੈਂਸ ਕਾਰਨ ਉਰਫੀ ਜਾਵੇਦ ਦਾ ਨਾਂਅ ਹਰ ਰੋਜ਼ ਸੁਰਖੀਆਂ ਬਟੋਰਦਾ ਹੈ ਪਰ ਫਿਲਹਾਲ ਉਰਫੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਰਫੀ ਜਾਵੇਦ ਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਰਫੀ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ
ਜਾਣਕਾਰੀ ਮੁਤਾਬਕ ਉਰਫੀ ਜਾਵੇਦ ਨੂੰ ਵੱਟਸਐਪ ਕਾਲ ਰਾਹੀਂ ਇਕ ਵਿਅਕਤੀ ਵੱਲੋਂ ਜਾਨੋਂ ਮਾਰਨ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲੀਆਂ ਹਨ। ਇਸ ਦੇ ਨਾਲ ਹੀ ਇਸ ਸ਼ਖ਼ਸ ਨੇ ਅਦਾਕਾਰਾ ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਵਿਅਕਤੀ ਨੇ ਇਹ ਧਮਕੀਆਂ ਉਰਫੀ ਜਾਵੇਦ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਰਾਹੀਂ ਦਿੱਤੀਆਂ ਹਨ, ਜਿਨ੍ਹਾਂ ਦੀ ਕਾਲ ਰਿਕਾਰਡਿੰਗ ਵੀ ਮੌਜੂਦ ਹੈ। ਖ਼ਬਰਾਂ ਮੁਤਾਬਕ ਉਰਫੀ ਜਾਵੇਦ ਨੂੰ ਇਸ ਤਰ੍ਹਾਂ ਧਮਕੀ ਦੇਣ ਵਾਲੇ ਇਸ ਵਿਅਕਤੀ ਦਾ ਨਾਂਅ ਨਵੀਨ ਗਿਰੀ ਦੱਸਿਆ ਜਾ ਰਿਹਾ ਹੈ।
ਉਸ ਦੇ ਖ਼ਿਲਾਫ਼ ਮੁੰਬਈ ਦੇ ਗੋਰੇਗਾਓਂ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਵੀ ਉਰਫੀ ਨੂੰ ਅਜਿਹੀਆਂ ਕਈ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।
ਫੇਮਸ ਸੋਸ਼ਲ ਮੀਡੀਆ ਇੰਫਲੂਏਂਸਰ ਹੈ ਉਰਫੀ ਜਾਵੇਦ
ਮੌਜੂਦਾ ਸਮੇਂ 'ਚ ਉਰਫੀ ਜਾਵੇਦ ਸੋਸ਼ਲ ਮੀਡੀਆ ਦੀ ਸਭ ਤੋਂ ਫੇਮਸ ਇੰਫਲੂਏਂਸਰ 'ਚ ਸ਼ਾਮਲ ਹੈ। ਆਪਣੀ ਖ਼ਾਸ ਡਰੈਸਿੰਗ ਸੈਂਸ ਕਾਰਨ ਉਰਫ਼ੀ ਜਾਵੇਦ ਟਰੋਲਰਾਂ ਦੇ ਨਿਸ਼ਾਨੇ 'ਤੇ ਆਉਂਦੀ ਰਹਿੰਦੀ ਹੈ। ਪਰ ਉਰਫ਼ੀ ਇਨ੍ਹਾਂ ਆਲੋਚਕਾਂ ਨੂੰ ਢੁੱਕਵਾਂ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਦੀ। ਉਰਫ਼ੀ ਦੇ ਫੈਨਜ਼ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਰਫ਼ੀ ਜਾਵੇਦ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਹੀ 3.9 ਲੱਖ ਫ਼ਾਲੋਅਰਜ਼ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।