Urfi Javed Controversy: ਉਰਫੀ ਜਾਵੇਦ (Urfi Javed) ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਅਜੀਬ ਫੈਸ਼ਨ ਸਟਾਈਲ ਕਾਰਨ ਉਹ ਹਮੇਸ਼ਾ ਪਬਲੀਸਿਟੀ ਵਿੱਚ ਰਹਿੰਦੀ ਹੈ। ਉਰਫੀ ਟੀਵੀ ਸਟਾਰ ਤੋਂ ਫੈਸ਼ਨ ਕੁਈਨ ਬਣ ਚੁੱਕੀ ਹੈ, ਜਿਸ ਦਾ ਹਰ ਰੂਪ ਚਰਚਾ ਦਾ ਵਿਸ਼ਾ ਬਣਦਾ ਹੈ ਪਰ ਹਾਲ ਹੀ ਵਿੱਚ ਇੱਕ ਵਿਵਾਦ ਕਾਰਨ ਉਹ ਮੁੜ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ, ਉਰਫੀ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਮਿਊਜ਼ਿਕ ਵੀਡੀਓ ਹਾਏ ਹਾਏ ਯੇ ਮਜਬੂਰੀ (Haaye Haaye Ye Majboori) ਕਾਰਨ ਮੁਸੀਬਤ ਵਿੱਚ ਆ ਗਈ ਹੈ। ਉਸ ਖਿਲਾਫ ਦਿੱਲੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।


ਇਹ ਸ਼ਿਕਾਇਤ ਕਿਸ ਨੇ ਦਰਜ ਕਰਵਾਈ ਹੈ, ਹਾਲੇ ਤੱਕ ਉਸਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਇਸ ਵੀਡੀਓ ਰਾਹੀਂ ਉਰਫੀ 'ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਰਫੀ ਨਵੀਨਤਮ ਗੀਤ ਹਾਏ ਹਾਏ ਯੇ ਮਜ਼ਬੂਰੀ ਰਾਹੀਂ ਅਜਿਹੀ ਸਮੱਗਰੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰ ਰਹੀ ਹੈ ਜੋ ਅਸ਼ਲੀਲ ਹੈ। ਉਰਫੀ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


 


 



ਉਰਫੀ ਨੂੰ ਸੱਟ ਲੱਗੀ ਸੀ


ਇਹ ਗੀਤ 11 ਅਕਤੂਬਰ ਨੂੰ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਉਰਫੀ ਨੇ ਲਾਲ ਰੰਗ ਦੀ ਸਾੜੀ ਪਾ ਕੇ ਡਾਂਸ ਕੀਤਾ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਟ੍ਰੈਂਡ ਕਰ ਰਿਹਾ ਹੈ। ਗੀਤ ਨੂੰ ਇੱਕ ਦਿਨ ਵਿੱਚ ਕਰੀਬ 8 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਗੀਤ 'ਚ ਇੱਕ ਵਾਰ ਫਿਰ ਉਰਫੀ ਆਪਣੇ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਗੀਤ ਦੀ ਸ਼ੂਟਿੰਗ ਦੌਰਾਨ ਉਰਫੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸ਼ੂਟਿੰਗ ਦੌਰਾਨ ਉਹ ਝੂਲੇ ਤੋਂ ਡਿੱਗ ਗਈ ਸੀ।


ਉਰਫੀ ਦੀ ਗੱਲ ਕਰੀਏ ਤਾਂ ਉਸ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ ਪਰ ਉਸ ਨੂੰ ਪਹਿਲੀ ਵਾਰ ਪਿਛਲੇ ਸਾਲ ਬਿੱਗ ਬੌਸ ਓਟੀਟੀ  (Bigg Boss OTT) ਵਿੱਚ ਦੇਖਿਆ ਗਿਆ ਸੀ। ਉਰਫੀ ਪਹਿਲੇ ਹਫਤੇ ਹੀ ਸ਼ੋਅ ਤੋਂ ਬਾਹਰ ਹੋ ਗਈ ਸੀ। ਬਾਹਰ ਆਉਣ ਤੋਂ ਬਾਅਦ ਉਰਫੀ ਨੇ ਆਪਣੇ ਫੈਸ਼ਨ ਸੈਂਸ ਰਾਹੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।