Urvashi Rautela Rishabh Pant Controversy: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਅਤੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਵਿਚਾਲੇ ਸੋਸ਼ਲ ਮੀਡੀਆ 'ਤੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਇਹ ਮਾਮਲਾ ਉਦੋਂ ਭਖ ਗਿਆ ਜਦੋਂ ਪੰਤ ਨੇ ਬਿਨਾਂ ਕਿਸੇ ਦਾ ਨਾਮ ਲਏ ਊਰਵਸ਼ੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਮੇਰਾ ਪਿੱਛਾ ਛੱਡੋ ਭੈਣ ਕਰ ਕੇ ਇਕ ਇੰਸਟਾ ਸਟੋਰੀ ਪੋਸਟ ਕੀਤੀ। ਪੰਤ ਦੀ ਇਸ ਸਚੋਰੀ 'ਤੇ ਹੁਣ ਉਰਵਸ਼ੀ ਰੌਤੇਲਾ ਨੇ ਵੀ ਬਿਨਾਂ ਨਾਂ ਲਏ ਕਰਾਰਾ ਜਵਾਬ ਦਿੱਤਾ ਹੈ।
ਉਰਵਸ਼ੀ ਰੌਤੇਲਾ ਨੇ ਇੰਟਰਵਿਊ 'ਚ ਕਹੀ ਇਹ ਗੱਲ ਦਰਅਸਲ, ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਵਾਰਾਣਸੀ 'ਚ ਸ਼ੂਟਿੰਗ ਕਰਨ ਤੋਂ ਬਾਅਦ ਦਿੱਲੀ ਆਈ ਸੀ, ਜਿੱਥੇ ਮੇਰਾ ਸ਼ੋਅ ਹੋਣਾ ਸੀ। ਮੈਂ ਸਾਰਾ ਦਿਨ ਸ਼ੂਟਿੰਗ ਕੀਤੀ ਅਤੇ 10 ਘੰਟੇ ਦੀ ਸ਼ੂਟਿੰਗ ਤੋਂ ਬਾਅਦ ਜਦੋਂ ਮੈਂ ਹੋਟਲ ਪਹੁੰਚੀ ਤਾਂ ਮੈਂ ਥੱਕ ਗਈ ਸੀ ਅਤੇ ਸੌਂ ਗਈ ਸੀ। ਅਦਾਕਾਰਾ ਨੇ ਅੱਗੇ ਕਿਹਾ ਸੀ ਕਿ ਉਸ ਸਮੇਂ ਮਿਸਟਰ ਆਰਪੀ ਆਏ ਅਤੇ ਉਹ ਲਾਬੀ ਵਿੱਚ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੇ ਮੈਨੂੰ 17 ਵਾਰ ਫੋਨ ਕੀਤੇ ਪਰ ਮੈਨੂੰ ਪਤਾ ਨਹੀਂ ਲੱਗਾ। ਅਦਾਕਾਰਾ ਨੇ ਅੱਗੇ ਕਿਹਾ ਕਿ ਮੈਨੂੰ ਇਹ ਪਸੰਦ ਨਹੀਂ ਆਇਆ, ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਜਦੋਂ ਤੁਸੀਂ ਮੁੰਬਈ ਆਓਗੇ ਤਾਂ ਮਿਲਾਂਗੇ। ਫਿਰ ਅਸੀਂ ਉੱਥੇ ਵੀ ਮਿਲੇ। ਪਰ ਉਦੋਂ ਤੱਕ ਇਹ ਗੱਲਾਂ ਮੀਡੀਆ ਵਿੱਚ ਵੀ ਸਾਹਮਣੇ ਆ ਚੁੱਕੀਆਂ ਸਨ।
ਇਸ ਤੋਂ ਬਾਅਦ ਰਿਸ਼ਭ ਪੰਤ (Rishabh Pant) ਨੇ ਇੱਕ ਇੰਸਟਾ ਸਟੋਰੀ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਬਿਨਾਂ ਨਾਮ ਲਏ ਲਿਖਿਆ ਕਿ ਇਹ ਕਿੰਨਾ ਫਨੀ ਹੈ ਕਿ ਲੋਕ ਮਸ਼ਹੂਰ ਹੋਣ ਅਤੇ ਸੁਰਖੀਆਂ ਵਿੱਚ ਰਹਿਣ ਲਈ ਇੰਟਰਵਿਊ ਵਿੱਚ ਝੂਠ ਬੋਲਦੇ ਹਨ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਲੋਕ ਨਾਮ ਅਤੇ ਪ੍ਰਸਿੱਧੀ ਲਈ ਝੂਠ ਬੋਲਦੇ ਹਨ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਹੈਸ਼ਟੈਗ ਮੇਰਾ ਪਿੱਛਾ ਛੱਡੋ ਭੈਣ। ਹੈਸ਼ਟੈਗ ਝੂਠ ਦੀ ਵੀ ਇੱਕ ਸੀਮਾ ਹੁੰਦੀ ਹੈ। ਦੱਸ ਦੇਈਏ ਕਿ ਖਬਰਾਂ ਮੁਤਾਬਕ ਪੰਤ ਅਤੇ ਉਰਵਸ਼ੀ ਰੌਤੇਲਾ ਸਾਲ 2018 ਵਿੱਚ ਰਿਲੇਸ਼ਨਸ਼ਿਪ ਵਿੱਚ ਰਹੇ ਸਨ। ਹਾਲਾਂਕਿ ਬਾਅਦ 'ਚ ਇਹ ਵੀ ਖਬਰ ਆਈ ਕਿ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਬਲਾਕ ਕਰ ਦਿੱਤਾ ।