ਨਵੇਂ ਸਾਲ ਦੇ ਮੌਕੇ ਬਹੁਤ ਸਾਰੇ ਸੈਲੇਬਸ ਵੱਡੇ ਵੱਡੇ ਫ਼ੰਕਸ਼ਨਸ 'ਤੇ ਪ੍ਰਫਾਰਮ ਕਰਦੇ ਹਨ। ਜਿਸ ਲਈ ਉਨ੍ਹਾਂ ਨੂੰ ਵੱਡੀ ਰਕਮ ਵੀ ਦਿੱਤੀ ਕੀਤੀ ਜਾਂਦੀ ਹੈ। ਰਿਪੋਰਟਸ ਦੇ ਅਨੁਸਾਰ, 2021 ਦੇ ਵੈਲਕਮ ਲਈ ਉਰਵਸ਼ੀ ਨੇ ਦੁਬਈ ਦੇ ਪਲਾਜ਼ੋ ਵਰਸਾਚੇ ਹੋਟਲ ਵਿੱਚ ਇੱਕ 15 ਮਿੰਟ ਦੀ ਪਰਫਾਰਮੈਂਸ ਦਿਤੀ।
ਸਿਰਫ 15 ਮਿੰਟ ਦੀ ਪਰਫਾਰਮੈਂਸ ਲਈ ਉਰਵਸ਼ੀ ਨੇ 4 ਕਰੋੜ ਰੁਪਏ ਚਾਰਜ਼ ਕੀਤੇ। ਅਕਸਰ ਬਾਲੀਵੁੱਡ ਅਭਿਨੇਤਰੀਆਂ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਸਿਰਫ 25 ਤੋਂ 50 ਲੱਖ ਰੁਪਏ ਲੈਂਦੀਆਂ ਹਨ ਤੇ ਉਰਵਸ਼ੀ ਨੇ ਇਕ ਈਵੈਂਟ ਲਈ ਕਈ ਗੁਣਾ ਜ਼ਿਆਦਾ ਚਾਰਜ ਕੀਤਾ ਹੈ। ਸਾਲ 2013 ਵਿੱਚ ਉਰਵਸ਼ੀ ਰੌਤੇਲਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਰਵਸ਼ੀ ਫਿਲਮ 'ਸਿੰਘ ਸਾਬ ਦਿ ਗ੍ਰੇਟ' ਵਿੱਚ ਸੰਨੀ ਦਿਓਲ ਦੇ ਆਪੋਜ਼ਿਟ ਨਜ਼ਰ ਆਈ ਸੀ।
ਜੇਕਰ ਲੇਟੈਸਟ ਵਰਕ ਦੀ ਗੱਲ ਕਰੀਏ ਤਾਂ ਸਾਲ 2020 ਵਿਚ, ਉਰਵਸ਼ੀ ਦੀ ਫਿਲਮ 'ਵਰਜ਼ਨ ਭਾਨੂਪ੍ਰਿਆ' ਜ਼ੀ 5 'ਤੇ ਰਿਲੀਜ਼ ਹੋਈ ਸੀ। ਹਿੰਦੀ ਤੋਂ ਇਲਾਵਾ ਉਹ ਬੰਗਾਲੀ ਅਤੇ ਕੰਨੜ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਦੋ ਵੈੱਬ ਸੀਰੀਜ਼ ਤੋਂ ਇਲਾਵਾ ਉਰਵਸ਼ੀ ਕਈ ਮਿਊਜ਼ਿਕ ਵੀਡੀਓ ਵਿਚ ਵੀ ਨਜ਼ਰ ਆ ਚੁਕੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ