Urvashi Rautela In Cannes: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਵਿੱਚ ਗਲੈਮਰ ਵਧਾ ਰਹੀ ਹੈ। ਕਾਨਸ 'ਚ ਉਰਵਸ਼ੀ ਦੇ ਆਏ ਦਿਨ ਕਈ ਰੋਮਾਂਚਕ ਅੰਦਾਜ਼ ਸਾਹਮਣੇ ਆ ਰਹੇ ਹਨ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਹੁਣ ਇਕ ਵਾਰ ਫਿਰ ਤੋਂ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ ਹੈ। ਅਭਿਨੇਤਰੀ ਨੇ ਕਾਨਸ ਵਿੱਚ ਆਪਣੀ ਪਹਿਲੀ ਸਫੈਦ ਪਹਿਰਾਵੇ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਹੁਣ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।

Continues below advertisement






ਇਸ ਵੀਡੀਓ 'ਚ ਉਵਰਸ਼ੀ ਨੇ ਇਕ ਵਾਰ ਫਿਰ ਵਾਈਟ ਡਰੈੱਸ ਕੈਰੀ ਕੀਤੀ ਹੈ। ਜਿਸ 'ਚ ਬਾਲਾ ਦੇ ਖੂਬਸੂਰਤ ਅਤੇ ਹੌਟ ਅੰਦਾਜ਼ ਵੀ ਨਜ਼ਰ ਆ ਰਹੇ ਹਨ। ਉਸਨੇ ਕਾਨਸ ਵਿੱਚ ਇੱਕ ਆਊਟਿੰਗ ਲਈ ਇਹ ਖੂਬਸੂਰਤ ਲੁੱਕ ਪਹਿਨੀ ਸੀ। ਇਸ ਡਰੈੱਸ ਨੂੰ ਡੈਨੀ ਅਤਰੇਸ਼ ਨੇ ਡਿਜ਼ਾਈਨ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਦੀ ਡਰੈੱਸ ਹਵਾ ਨੂੰ ਛੂਹਣ ਵਾਲੀ ਆਪਣੀ ਸ਼ਾਨਦਾਰ ਲੁੱਕ ਫੈਲਾ ਰਹੀ ਹੈ। ਇਸ ਹੈਲਟਰ ਨੇਕ ਸਿਲਕ ਡਰੈੱਸ ਨੇ ਇਕ ਵਾਰ ਜ਼ਰੂਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਆਉਣੇ ਸ਼ੁਰੂ ਹੋ ਗਏ। ਇਨ੍ਹਾਂ 'ਚੋਂ ਉਸ ਦੇ ਡਿਜ਼ਾਈਨਰ ਨੇ ਉਵਰਸ਼ੀ ਦੀ ਤਾਰੀਫ 'ਚ ਕਿਹਾ ਕਿ ਪਹਿਲੀ ਵਾਰ ਕਾਨਸ 'ਚ ਉਵਰਸ਼ੀ ਦਾ ਦਬਦਬਾ ਰਿਹਾ।


ਦੂਜੇ ਪਾਸੇ ਉਰਵਰਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ, ਉਸਨੇ ਸਾਲ 2021 ਵਿੱਚ ਮਿਸ ਯੂਨੀਵਰਸ ਦੇ ਪ੍ਰਤੀਯੋਗੀਆਂ ਵਿੱਚ ਇੱਕ ਜੱਜ ਵਜੋਂ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ। ਜਿਸ ਦੀ ਸ਼ਲਾਘਾ ਵੀ ਕੀਤੀ ਗਈ। ਇਸ ਦੇ ਨਾਲ ਹੀ ਉਰਵਰਸ਼ੀ ਜਲਦ ਹੀ ਇਕ ਹਾਲੀਵੁੱਡ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। ਜੋ ਜਲਦ ਹੀ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਇਸ ਦੇ ਨਾਲ ਹੀ ਉਹ ਬਾਲੀਵੁੱਡ ਫਿਲਮ 'ਇੰਸਪੈਕਟਰ ਅਵਿਨਾਸ਼' 'ਚ ਰਣਦੀਪ ਹੁੱਡਾ ਨਾਲ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।