Vaibhavi Upadhyaya Accident Update: 'ਸਾਰਾਭਾਈ ਵਰਸਿਜ਼ ਸਾਰਾਭਾਈ' ਅਦਾਕਾਰਾ ਵੈਭਵੀ ਉਪਾਧਿਆਏ ਦੀ 23 ਮਈ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬਹੁਤ ਹੀ ਛੋਟੀ ਉਮਰ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਜਾਣ ਕਾਰਨ ਉਸਦੇ ਪਰਿਵਾਰ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਹੈ। ਵੈਭਵੀ ਆਪਣੀ ਫਾਰਚੂਨਰ ਕਾਰ 'ਚ ਆਪਣੀ ਮੰਗੇਤਰ ਨਾਲ ਹਿਮਾਚਲ ਪ੍ਰਦੇਸ਼ ਦੀ ਤੀਰਥਨ ਵੈਲੀ ਜਾ ਰਹੀ ਸੀ। ਇਸੇ ਦੌਰਾਨ ਬੰਜਰ ਨੇੜੇ ਸਿੱਧਵਾ ਵਿਖੇ ਉਸ ਦੀ ਗੱਡੀ ਆਊਟ ਆਫ ਕੰਟਰੋਲ ਹੋ ਗਈ ਅਤੇ ਗੱਡੀ 50 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ ਅਤੇ ਵੈਭਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਇਹ ਵੀ ਪੜ੍ਹੋ: ਭਾਰਤੀ ਸਿੰਘ ਦਾ ਟੈਂਸ਼ਨ ਨਾਲ ਬੁਰਾ ਹਾਲ, 1 ਸਾਲ ਦੇ ਬੇਟੇ ਲਈ ਲੱਭ ਰਹੀ ਸਕੂਲ, ਬੋਲੀ- 'ਸਾਨੂੰ ਇੰਗਲਿਸ਼ ਨਹੀਂ ਆਉਂਦੀ, ਪਰ...'


ਹੁਣ ਇਸ ਹਾਦਸੇ ਵਿੱਚ ਕੁਝ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕੁੱਲੂ ਦੀ ਐਸਪੀ ਸਾਕਸ਼ੀ ਵਰਮਾ ਨੇ ਇੱਕ ਇੰਟਰਵਿਊ ਵਿੱਚ ਪੀਟੀਆਈ ਨੂੰ ਦੱਸਿਆ ਕਿ ਵੈਭਵੀ ਕਾਰ ਦੀ ਖਿੜਕੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਅਜਿਹਾ ਨਹੀਂ ਕਰ ਸਕੀ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਐਸਪੀ ਨੇ ਆਪਣੇ ਬਿਆਨ ਵਿੱਚ ਕਿਹਾ- "ਵੈਭਵੀ ਕਾਰ ਦੀ ਖਿੜਕੀ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ, ਪਰ ਉਸਦੇ ਸਿਰ ਵਿੱਚ ਸੱਟ ਲੱਗ ਗਈ, ਜੋ ਉਸ ਦੇ ਲਈ ਘਾਤਕ ਸਾਬਤ ਹੋਈ।" ਉਸ ਨੂੰ ਬੰਜਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।









ਪੁਲਿਸ ਨੇ ਇਹ ਵੀ ਕਿਹਾ ਕਿ ਗੱਡੀ ਤੇਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਵੈਭਵੀ ਦੀ ਮੌਤ ਹੋ ਗਈ ਪਰ ਉਸ ਦੀ ਮੰਗੇਤਰ ਜੈ ਸੁਰੇਸ਼ ਗਾਂਧੀ ਦੀ ਜਾਨ ਬਚ ਗਈ। ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।


ਵੈਭਵੀ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। 'ਸਾਰਾਭਾਈ ਵਰਸਿਜ਼ ਸਾਰਾਭਾਈ' ਤੋਂ ਇਲਾਵਾ ਉਸ ਨੇ 'ਸੀਆਈ'ਡੀ', 'ਅਦਾਲ', 'ਕਿਆ ਕਸੂਰ ਹੈ ਅਮਲਾ ਕਾ' ਵਰਗੇ ਸ਼ੋਅ ਵੀ ਕੀਤੇ। ਟੀਵੀ ਸ਼ੋਅ ਤੋਂ ਇਲਾਵਾ ਵੈਭਵੀ ਨੇ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' 'ਚ ਵੀ ਕੰਮ ਕੀਤਾ ਸੀ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਯਾਦ 'ਚ 30 ਮਈ ਨੂੰ ਪਿੰਡ ਮੂਸਾ 'ਚ ਲੱਗੇਗਾ ਖੂਨਦਾਨ ਕੈਂਪ, ਗੁਰਦੁਆਰਾ ਸਾਹਿਬ ਪਾਏ ਜਾਣਗੇ ਭੋਗ