ਮੁੰਬਈ: ਮੁੰਬਈ ‘ਚ ਬੁੱਧਵਾਰ 18 ਸਤੰਬਰ ਨੂੰ ਆਈਫਾ ਐਵਾਰਡ ਦਾ ਪ੍ਰਬੰਧ ਕੀਤਾ ਗਿਆ ਜਿਸ ‘ਚ ਬਾਲੀਵੁੱਡ ਦਿੱਗਜ ਸਿਤਾਰਿਆਂ ਦੀ ਮੌਜੂਦਗੀ ਰਹੀ। ਇਸ ਸਮਾਗਮ ‘ਚ ਸਲਮਾਨ ਖ਼ਾਨ, ਕੈਟਰੀਨਾ ਕੈਫ, ਪ੍ਰਿਟੀ ਜ਼ਿੰਟਾ, ਮਾਧੁਰੀ ਦਿਕਸ਼ਿਤ, ਸ਼ਾਹਿਦ ਕਪੂਰ, ਵਿੱਕੀ ਕੌਸ਼ਲ, ਅਦਿੱਤੀ ਰਾਓ ਹੈਦਰੀ, ਡੇਜ਼ੀ ਸ਼ਾਹ ਤੇ ਰਿਤੇਸ਼ ਦੇਸ਼ਮੁਖ ਜਿਹੇ ਕਈ ਬਾਲੀਵੁੱਡ ਸਟਾਰਸ ਨੇ ਸ਼ਿਰਕਤ ਕੀਤੀ। ਇਨ੍ਹਾਂ ਸਭ ਦੌਰਾਨ ਇਸ ਇਵੈਂਟ ‘ਚ ਅਜਿਹਾ ਖਾਸ ਮਹਿਮਾਨ ਵੀ ਸੀ ਜਿਸ ਦਾ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ।


ਐਕਟਰ ਅਦਿੱਤੀ ਭਾਟੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ‘ਚ ਇੱਕ ਕੁੱਤਾ ਬੈਠਾ ਹੋਇਆ ਹੈ ਤੇ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੈ। ਵਾਈਰਲ ਕਲਿੱਪ ਨੂੰ ਹੁਣ ਤਕ 7 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ ‘ਚ ਅਦਿੱਤੀ ਕੁੱਤੇ ਦਾ ਇੰਟਰਵਿਊ ਵੀ ਲੈਂਦੀ ਨਜ਼ਰ ਆ ਰਹੀ ਹੈ।


ਉਹ ਕੁੱਤੇ ਨੂੰ ਸਵਾਲ ਕਰਦੀ ਹੈ, “ਹੈਲੋ ਸਰ, ਤੁਸੀਂ ਕਿਵੇਂ ਹੋ? ਤੇ ਉਹ ਕੁੱਤਾ ਜਵਾਬ ‘ਚ ਆਪਣਾ ਪੰਜਾ ਅਦਿੱਤੀ ਵੱਲ ਵਧਾਉਂਦਾ ਹੈ। ਅਦਿੱਤੀ ਮਜ਼ਾਕੀਆ ਅੰਦਾਜ਼ ‘ਚ ਕੁੱਤੇ ਤੋਂ ਇਵੈਂਟ ਬਾਰੇ ਸਵਾਲ ਕਰਦੀ ਹੈ ਤੇ ਉਹ ਪੂਰੀ ਤਰ੍ਹਾਂ ਬੇਪ੍ਰਵਾਹ ਨਜ਼ਰ ਆਉਂਦਾ ਹੈ।

ਦੱਸ ਦਈਏ ਕਿ ਹਰ ਸਾਲ ਆਈਫਾ ਦਾ ਪ੍ਰਬੰਧ ਵੱਖ-ਵੱਖ ਸ਼ਹਿਰਾਂ ‘ਚ ਕੀਤਾ ਜਾਂਦਾ ਹੈ। ਇਸ ਬਾਰ ਇਹ ਮੁੰਬਈ ‘ਚ ਹੋ ਰਹੇ ਹਨ।