ਮੁੰਬਈ: ਹਾਲ ਹੀ ‘ਚ ਬਾਲੀਵੁੱਡ ਦੀ ਡਰਟੀ ਗਰਲ ਵਿਦੀਆ ਬਾਲਨ ਨੇ ਆਪਣਾ 40ਵਾਂ ਜਨਮ ਦਿਨ ਮਨਾਇਆ ਹੈ। ਜੇਕਰ ਉਸ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਐਨਟੀਆਰ ਦੀ ਬਾਇਓਪਿਕ ‘ਚ ਉਸ ਦੀ ਪਤਨੀ ਦਾ ਰੋਲ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਬੇਹੱਦ ਟੈਲੇਂਟਡ ਐਕਟਰ ਵਿਦੀਆ ਬਾਲਨ ਨੂੰ ਓਬਸੇਸਿਵ ਕੰਪਲਸਿਵ ਡਿਸਆਰਡ ਨਾਂਅ ਦੀ ਬਿਮਾਰੀ ਹੈ।
ਜਿਸ ਦਾ ਕਾਰਨ ਹੈ ਬ੍ਰੇਨ ‘ਚ ਸੇਰੋਟੋਨਿਨ ਨਾਂਅ ਦੇ ਨਯੂਰੋਟ੍ਰਾਂਸਮੀਟਰ ਦੀ ਕਮੀ ਦਾ ਹੋਣਾ। ਇਸ ਦਾ ਕਾਰਨ ਇੰਫੇਕਸ਼ਨ ਅਤੇ ਸਟ੍ਰੈਸ ਵੀ ਹੋ ਸਕਦਾ ਹੈ। ਇਸ ਬਿਮਾਰੀ ਨਾਲ ਪਿੀੜਤ ਇਨਸਾਨ ‘ਤੇ ਸਫਾਈ ਦੀ ਸਨਕ ਜਿਹੀ ਸਵਾਰ ਹੋ ਜਾਂਦੀ ਹੈ ਅਤੇ ਵਾਰ-ਵਾਰ ਇੱਕ ਹੀ ਚੀਜ਼ ਕਰਨ ਤੋਂ ਬਾਅਦ ਵੀ ਉਹ ਉਸ ਕੰਮ ਨੂੰ ਭੁੱਲ ਜਾਂਦਾ ਹੈ।
ਇਸ ਬਿਮਾਰੀ ‘ਚ ਖਾਸਕਰ ਲੋਕਾਂ ਨੂੰ ਸਫਾਈ ਦੀ ਆਦਤ ਪੈ ਜਾਂਦੀ ਹੈ। ਉਨ੍ਹਾਂ ਨੂੰ ਆਪਣੇ ਨੇੜੇ ਗੰਦਗੀ ਨਜ਼ਰ ਆਉਣ ਲੱਗ ਜਾਂਦੀ ਹੈ ਅਤੇ ਜੇਕਰ ਉਹ ਕਿਸੇ ਗੰਦੀ ਚੀਜ਼ ਨੂੰ ਛੂਹ ਲੈਣ ਤਾਂ ਉਹ ਉਦੋਂ ਤਕ ਹੱਥ ਧੋਨਦੇ ਹਨ ਜਦੋਂ ਤਕ ਉਨ੍ਹਾਂ ਦਾ ਦਿਮਾਗ ਉਨ੍ਹਾਂ ਨੂੰ ਮਨਾ ਨਾ ਕਰ ਦਵੇ।
ਇਸਦੇ ਤਰ੍ਹਾਂ ਵਿਦੀਆ ਬਾਲਨ ਨੂੰ ਆਪਣੇ ਨੇੜੇ ਸਫਾਈ ਕਾਫੀ ਪਸੰਦ ਹੈ। ਜੇਕਰ ਉਸ ਨੂੰ ਆਪਣੇ ਨੇੜੈ ਥੋੜੀ ਜਿਹੀ ਵੀ ਧੂਲ ਨਜ਼ਰ ਆ ਜਾਂਦੀ ਹੈ ਤਾਂ ਉਸ ਨੂੰ ਐਲਰਜੀ ਹੋ ਜਾਂਦੀ ਹੈ ਅਤੇ ਉਸ ਦੇ ਦਿਮਾਗ ‘ਚ ਨੇਗਟਿਵ ਹਾਰਮੋਨਸ ਐਕਟੀਵ ਹੋ ਜਾਂਦੇ ਹਨ। ਵਿਦੀਆ ਨੂੰ ਪਸੰਦ ਨਹੀਂ ਕੀ ਕੋਈ ਉਸ ਦੇ ਘਰ ‘ਚ ਚੱਪਲ ਲੈ ਕੇ ਦਾਖਲ ਹੋਵੇ। ਓਸੀਡੀ ਦੇ ਪੀੜਤ ਲੋਕ ਕੁਝ ਚੀਜ਼ਾਂ ਨੂੰ ਲੇ ਕੇ ਅੰਧਵਿਸ਼ਵਾਸੀ ਵੀ ਹੋ ਜਾਂਦੇ ਹਨ।