Vijay Devarakonda-Sonu Sood Video: ਭਾਰਤ ਬਨਾਮ ਆਸਟ੍ਰੇਲੀਆ (IND ਬਨਾਮ AUS) ਵਿਚਕਾਰ ਤੀਜਾ ਟੀ-20 ਅੰਤਰਰਾਸ਼ਟਰੀ ਮੈਚ ਹੈਦਰਾਬਾਦ ਵਿੱਚ ਖੇਡਿਆ ਗਿਆ। ਇਸ ਰੋਮਾਂਚਕ ਮੈਚ ਵਿੱਚ ਮੇਜ਼ਬਾਨ ਟੀਮ ਇੰਡੀਆ ਨੇ ਕੰਗਾਰੂ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਇਹ ਲੜੀ 2-1 ਨਾਲ ਜਿੱਤ ਲਈ ਹੈ।

Continues below advertisement

ਇਸ ਮੈਚ ਨੂੰ ਦੇਖਣ ਲਈ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਬਾਲੀਵੁੱਡ ਦੇ ਦਮਦਾਰ ਅਭਿਨੇਤਾ ਸੋਨੂੰ ਸੂਦ ਵੀ ਸਟੇਡੀਅਮ 'ਚ ਮੌਜੂਦ ਸਨ। ਸੋਨੂੰ ਅਤੇ ਵਿਜੇ ਨੇ ਸਟੇਡੀਅਮ 'ਚ ਟੀਮ ਇੰਡੀਆ ਦੀ ਇਸ ਜਿੱਤ ਦੀ ਖੁਸ਼ੀ ਮਨਾਈ। ਇਸ ਮੌਕੇ ਦੀ ਖਾਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਰਹੀ ਹੈ।

ਵਿਜੇ ਅਤੇ ਸੋਨੂੰ ਟੀਮ ਇੰਡੀਆ ਨੂੰ ਚੀਅਰ ਕਰਨ ਲਈ ਸਟੇਡੀਅਮ ਪਹੁੰਚੇਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਵਿਜੇ ਦੇਵਰਕੋਂਡਾ ਅਤੇ ਸੋਨੂੰ ਸੂਦ ਦੀ ਮੌਜੂਦਗੀ ਨੇ ਦਰਸ਼ਕਾਂ ਨੂੰ ਮੋਹ ਲਿਆ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਜੇ ਦੇਵਰਕੋਂਡਾ ਅਤੇ ਸੋਨੂੰ ਸੂਦ ਆਸਟ੍ਰੇਲੀਆ ਖਿਲਾਫ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਚੀਅਰ ਕਰਦੇ ਨਜ਼ਰ ਆ ਰਹੇ ਹਨ।

Continues below advertisement

ਇਸ ਦੌਰਾਨ ਵਿਜੇ ਦੇਵਰਕੋਂਡਾ ਦਾ ਭਰਾ ਆਨੰਦ ਦੇਵਰਕੋਂਡਾ ਵੀ ਉਨ੍ਹਾਂ ਨਾਲ ਮੌਜੂਦ ਹੈ। ਭਾਰਤੀ ਟੀਮ ਨੇ ਵੀ ਵਿਜੇ ਅਤੇ ਸੋਨੂੰ ਨੂੰ ਨਿਰਾਸ਼ ਨਹੀਂ ਕੀਤਾ ਅਤੇ ਤੀਜੇ ਅਤੇ ਫੈਸਲਾਕੁੰਨ ਟੀ-20 ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟੀਮ ਇੰਡੀਆ ਦੇ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੂੰ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ।

ਸੋਨੂੰ ਅਤੇ ਵਿਜੇ ਕ੍ਰਿਕਟ ਦੇ ਸ਼ੌਕੀਨਇਸ ਤੋਂ ਪਹਿਲਾਂ ਵੀ ਹਾਲ ਹੀ 'ਚ ਖਤਮ ਹੋਏ ਏਸ਼ੀਆ ਕੱਪ ਦੌਰਾਨ ਵਿਜੇ ਦੇਵਰਕੋਂਡਾ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ 'ਚ ਸਟੇਡੀਅਮ 'ਚ ਮੈਚ ਦਾ ਆਨੰਦ ਲੈਂਦੇ ਦੇਖਿਆ ਗਿਆ ਹੈ। ਦੂਜੇ ਪਾਸੇ ਸੋਨੂੰ ਸੂਦ ਨੇ ਕਈ ਵਾਰ ਸਟੇਡੀਅਮ ਪਹੁੰਚ ਕੇ ਟੀਮ ਇੰਡੀਆ ਦਾ ਹੌਸਲਾ ਵਧਾਇਆ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਵਿਜੇ ਦੇਵਰਕੋਂਡਾ ਦੀ ਫਿਲਮ ਲਾਈਗਰ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਸੀ। ਇਸ ਦੇ ਨਾਲ ਹੀ ਸੋਨੂੰ ਸੂਦ ਦੀ ਸਮਰਾਟ ਪ੍ਰਿਥਵੀਰਾਜ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ।