Vikrant Massey On Religion: '12ਵੀਂ ਫੇਲ' ਤੋਂ ਬਾਅਦ ਬਾਲੀਵੁੱਡ ਅਭਿਨੇਤਾ ਵਿਕਰਾਂਤ ਮੈਸੀ ਕਾਫੀ ਮਸ਼ਹੂਰ ਹੋ ਗਏ ਹਨ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਫਿਲਮ 'ਚ ਅਦਾਕਾਰ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਇੱਕ ਵਾਰ ਫਿਰ ਵਿਕਰਾਂਤ ਮੈਸੀ ਸੁਰਖੀਆਂ ਵਿੱਚ ਹਨ। ਦਰਅਸਲ, ਹਾਲ ਹੀ ਵਿੱਚ ਅਦਾਕਾਰ ਨੇ ਧਰਮ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।


ਇਹ ਵੀ ਪੜ੍ਹੋ: PM ਮੋਦੀ ਨੇ ਕੀਤੀ ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਦਾ ਤਾਰੀਫ, ਬੋਲੇ- 'ਹੁਣ ਮਿਲੇਗੀ ਕਸ਼ਮੀਰ ਬਾਰੇ ਸਹੀ ਜਾਣਕਾਰੀ'


ਐਕਟਰ ਨੇ ਧਰਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਦਰਅਸਲ, ਹਾਲ ਹੀ ਵਿੱਚ ਵਿਕਰਾਂਤ ਨੂੰ ਅਨਫਿਲਟਰਡ ਵਿਦ ਸਮਦੀਸ਼ (Unfiltered by Samdish) ਸ਼ੋਅ ਵਿੱਚ ਦੇਖਿਆ ਗਿਆ ਸੀ ਜਿੱਥੇ ਉਸਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ ਸੀ। ਉਸਨੇ ਦੱਸਿਆ ਕਿ ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਹੈ ਜਿੱਥੇ ਹਰ ਕੋਈ ਵੱਖੋ-ਵੱਖ ਧਰਮਾਂ ਦਾ ਪਾਲਣ ਕਰਦਾ ਹੈ।


ਭਰਾ ਨੇ 17 ਸਾਲ ਦੀ ਉਮਰ 'ਚ ਕਬੂਲ ਕਰ ਲਿਆ ਸੀ ਇਸਲਾਮ
ਅਦਾਕਾਰ ਦਾ ਕਹਿਣਾ ਹੈ ਕਿ ਮੇਰੇ ਭਰਾ ਦਾ ਨਾਂ ਮੋਇਨ ਹੈ। ਉਸਨੇ 17 ਸਾਲ ਦੀ ਉਮਰ ਵਿੱਚ ਇਸਲਾਮ ਕਬੂਲ ਕਰ ਲਿਆ ਸੀ। ਇਹ ਬਹੁਤ ਵੱਡਾ ਕਦਮ ਸੀ। ਮੇਰੇ ਮਾਪਿਆਂ ਨੇ ਕਦੇ ਵੀ ਉਸਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ। ਹਾਲਾਂਕਿ, ਮੇਰੇ ਰਿਸ਼ਤੇਦਾਰਾਂ ਨੇ ਇਸ 'ਤੇ ਇਤਰਾਜ਼ ਕੀਤਾ। ਪਰ ਮੇਰੇ ਮਾਪਿਆਂ ਨੇ ਉਸਨੂੰ ਕਿਹਾ ਕਿ ਇਹ ਉਸਦਾ ਹੱਕ ਹੈ। ਉਹ ਆਪਣਾ ਫੈਸਲਾ ਖੁਦ ਲੈ ਸਕਦਾ ਹੈ।









ਕਿਹਾ- 'ਇਹ ਸਭ ਇਨਸਾਨ ਨੇ ਬਣਾਏ ਹਨ...'
ਅਦਾਕਾਰ ਨੇ ਅੱਗੇ ਕਿਹਾ ਕਿ ਮੇਰੇ ਪਿਤਾ ਈਸਾਈ ਹਨ ਅਤੇ ਮੇਰੀ ਮਾਂ ਸਿੱਖ ਹੈ। ਇਸ ਲਈ ਮੈਂ ਬਚਪਨ ਤੋਂ ਹੀ ਆਪਣੇ ਘਰ ਵੱਖ-ਵੱਖ ਧਰਮਾਂ ਦਾ ਪਾਲਣ ਕਰਦੇ ਲੋਕਾਂ ਨੂੰ ਦੇਖਿਆ ਹੈ। ਅਜਿਹੀ ਹਾਲਤ ਵਿੱਚ ਮੈਂ ਡੂੰਘੀ ਸੋਚ ਵਿੱਚ ਸੀ ਕਿ ਧਰਮ ਕੀ ਹੈ? ਮੈਂ ਬਚਪਨ ਤੋਂ ਹੀ ਧਰਮ ਨੂੰ ਲੈ ਕੇ ਬਹਿਸ ਹੁੰਦੀ ਵੇਖੀ ਹੈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਇਨਸਾਨਾਂ ਦੁਆਰਾ ਬਣਾਏ ਗਏ ਸਨ। ਅਭਿਨੇਤਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਹੋਣ ਦੇ ਬਾਵਜੂਦ ਸਾਡੇ ਘਰ 'ਚ ਹਰ ਕੋਈ ਦੀਵਾਲੀ ਦੀ ਪੂਜਾ ਕਰਦਾ ਹੈ ਕਿਉਂਕਿ ਅਸੀਂ ਇਸ ਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ। ਇਹ ਮੇਰੀ ਜੀਵਨ ਸ਼ੈਲੀ ਰਹੀ ਹੈ।


ਅਭਿਨੇਤਾ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਵਿਕਰਾਂਤ ਜਲਦੀ ਹੀ ਏਕਤਾ ਕਪੂਰ ਦੀ ਸਿਆਸੀ ਥ੍ਰਿਲਰ ਫਿਲਮ 'ਦਿ ਸਾਬਰਮਤੀ ਰਿਪੋਰਟ' ਵਿੱਚ ਨਜ਼ਰ ਆਉਣਗੇ। ਇਹ ਫਿਲਮ 3 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੀ ਕਹਾਣੀ ਗੁਜਰਾਤ ਰਾਜ ਦੇ ਗੋਧਰਾ ਰੇਲਵੇ ਸਟੇਸ਼ਨ ਦੇ ਕੋਲ ਸਾਬਰਮਤੀ ਐਕਸਪ੍ਰੈਸ ਵਿੱਚ ਵਾਪਰੀ ਭਿਆਨਕ ਘਟਨਾ 'ਤੇ ਆਧਾਰਿਤ ਹੈ। 


ਇਹ ਵੀ ਪੜ੍ਹੋ: ਇਹ ਵੀ ਪੜ੍ਹੋ: PM ਮੋਦੀ ਨੇ ਕੀਤੀ ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਦਾ ਤਾਰੀਫ, ਬੋਲੇ- 'ਹੁਣ ਮਿਲੇਗੀ ਕਸ਼ਮੀਰ ਬਾਰੇ ਸਹੀ ਜਾਣਕਾਰੀ'