Vivek Oberoi Birthday: ਅਭਿਨੇਤਾ ਵਿਵੇਕ ਓਬਰਾਏ ਦਾ ਅੱਜ ਜਨਮਦਿਨ ਹੈ। 03 ਸਤੰਬਰ 1976 ਨੂੰ ਜਨਮੇ ਵਿਵੇਕ 46 ਸਾਲ ਦੇ ਹੋ ਗਏ ਹਨ। ਵਿਵੇਕ ਨਾ ਸਿਰਫ ਆਪਣੀ ਪ੍ਰੋਫੈਸ਼ਨਲ ਬਲਕਿ ਪਰਸਨਲ ਲਾਈਫ ਕਾਰਨ ਵੀ ਸੁਰਖੀਆਂ 'ਚ ਰਹੇ ਹਨ। ਅੱਜ ਅਸੀਂ ਤੁਹਾਨੂੰ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀ ਇੱਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਕਾਰਨ ਵਿਵੇਕ ਦਾ ਫਿਲਮੀ ਕਰੀਅਰ ਬੁਰੀ ਤਰ੍ਹਾਂ ਖਰਾਬ ਹੋ ਗਿਆ ਸੀ। ਇਸ ਘਟਨਾ ਦੇ ਤਿੰਨ ਕਿਰਦਾਰ ਹਨ- ਸਲਮਾਨ ਖਾਨ, ਐਸ਼ਵਰਿਆ ਰਾਏ ਅਤੇ ਖੁਦ ਵਿਵੇਕ ਓਬਰਾਏ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਫਿਲਮ 'ਹਮ ਦਿਲ ਦੇ ਚੁਕੇ ਸਨਮ' ਦੀ ਸ਼ੂਟਿੰਗ ਦੌਰਾਨ ਇਕ ਦੂਜੇ ਦੇ ਕਾਫੀ ਕਰੀਬ ਆ ਗਏ ਸਨ।

ਫਿਲਮ ਇੰਡਸਟਰੀ 'ਚ ਸਲਮਾਨ ਅਤੇ ਐਸ਼ਵਰਿਆ ਦਾ ਅਫੇਅਰ ਕਿਸੇ ਤੋਂ ਲੁਕਿਆ ਨਹੀਂ ਹੈ। ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਪਿਆਰ `ਚ ਜਨੂੰਨੀ ਹੋ ਗਏ ਸੀ। ਉਹ ਬਰਦਾਸ਼ਤ ਹੀ ਨਹੀਂ ਕਰਦੇ ਸੀ ਕਿ ਐਸ਼ਵਰਿਆ ਕਿਸੇ ਨਾਲ ਗੱਲ ਵੀ ਕਰੇ। ਇਸ ਕਰਕੇ ਐਸ਼ਵਰਿਆ ਰਾਏ ਨੂੰ ਸਲਮਾਨ ਤੋਂ ਪ੍ਰਾਬਲਮ ਹੋਣ ਲੱਗ ਪਈ ਸੀ। ਥੋੜ੍ਹੇ ਸਮੇਂ ਬਾਅਦ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਇਸ ਦੌਰਾਨ ਸਲਮਾਨ ਨਾਲ ਬ੍ਰੇਕਅੱਪ ਤੋਂ ਬਾਅਦ ਐਸ਼ਵਰਿਆ ਦੀ ਵਿਵੇਕ ਓਬਰਾਏ ਨਾਲ ਨੇੜਤਾ ਵਧਣ ਲੱਗੀ।

ਵਿਵੇਕ ਨੂੰ ਸ਼ਰਾਬ ਦੇ ਨਸ਼ੇ `ਚ ਅੱਧੀ ਰਾਤ ਨੂੰ ਫ਼ੋਨ ਕਰਕੇ ਖਰੀਆਂ ਖਰੀਆਂ ਸੁਣਾਈਆਂ ਤੇ ਨਾਲ ਹੀ ਐਸ਼ਵਰਿਆ ਰਾਏ ਤੋਂ ਦੂਰ ਰਹਿਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਉਸ ਰਾਤ ਸਲਮਾਨ ਤੇ ਵਿਵੇਕ ਵਿਚਾਲੇ ਐਸ਼ਵਰਿਆ ਨੂੰ ਲੈਕੇ ਕਰੀਬ 1 ਘੰਟੇ ਤੱਕ ਬਹਿਸ ਹੋਈ। ਇਸ ਦੌਰਾਨ ਸਲਮਾਨ ਨੇ ਵਿਵੇਕ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ। ਇਹ ਸਾਰੀਆਂ ਗੱਲਾਂ ਤੋਂ ਬਾਅਦ ਵਿਵੇਕ ਓਬਰਾਏ ਨੇ ਅਗਲੇ ਦਿਨ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਵਿਵੇਕ ਦੀ ਸਲਮਾਨ ਨਾਲ ਜੋ ਵੀ ਗੱਲ ਹੋਈ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸ ਦਿਤੀ।

ਇਸ ਤੋਂ ਬਾਅਦ ਐਸ਼ਵਰਿਆ ਨੇ ਵਿਵੇਕ ਨੂੰ ਫ਼ੋਨ ਕਰ ਦਿਤਾ ਤੇ ਕਾਫ਼ੀ ਗ਼ੁੱਸਾ ਕੀਤਾ। ਇਸ ਦੇ ਨਾਲ ਹੀ ਐਸ਼ਵਰਿਆ ਨੇ ਸਲਮਾਨ ਨਾਲ ਬ੍ਰੇਕਅੱਪ ਵੀ ਕਰ ਲਿਆ। ਹਾਲਾਂਕਿ ਵਿਵੇਕ ਤੇ ਐਸ਼ਵਰਿਆ ਅਲੱਗ ਹੋ ਗਏ ਸੀ। ਇਸ ਦੇ ਬਾਵਜੂਦ ਸਲਮਾਨ ਖਾਨ ਨੂੰ ਚੈਨ ਨਹੀਂ ਮਿਲ ਰਿਹਾ ਸੀ। ਉਹ ਤਾਂ ਬੱਸ ਵਿਵੇਕ ਓਬਰਾਏ ਤੋਂ ਬਦਲਾ ਲੈਣਾ ਚਾਹੁੰਦੇ ਸੀ। ਇਸ ਤੋਂ ਬਾਅਦ ਵਿਵੇਕ ਜਿਸ ਦਾ ਫ਼ਿਲਮੀ ਕਰੀਅਰ ਵਧੀਆ ਚੱਲ ਰਿਹਾ ਸੀ। ਅਚਾਨਕ ਹੀ ਉਨ੍ਹਾਂ ਨੂੰ ਫ਼ਿਲਮਾਂ ਮਿਲਣੀਆਂ ਬੰਦ ਹੋ ਗਈਆਂ। 

ਇਹ ਸਭ ਹੋਰ ਕੋਈ ਨਹੀਂ ਬਲਕਿ ਖੁਦ ਸਲਮਾਨ ਨੇ ਕਰਵਾਇਆ ਸੀ। ਕਿਉਂਕਿ ਬਾਲੀਵੁੱਡ `ਚ ਇਹ ਗੱਲ ਮਸ਼ਹੂਰ ਹੈ ਕਿ ਜਿਸ ਨਾਲ ਸਲਮਾਨ ਖਾਨ ਨਾਰਾਜ਼ ਹੋ ਜਾਵੇ ਉਸ ਦਾ ਟਾਈਮ ਬਾਲੀਵੁੱਡ `ਚੋਂ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਵਿਵੇਕ ਦਾ ਕਰੀਅਰ ਖਤਮ ਹੋ ਗਿਆ।   ਵਿਵੇਕ ਨੇ ਖੁਦ ਆਪਣੇ ਇੱਕ ਇੰਟਰਵਿਊ `ਚ ਦੱਸਿਆ ਸੀ ਕਿ ਇੱਕ ਪ੍ਰੈਸ ਕਾਨਫ਼ਰੰਸ ਤੋਂ ਬਾਅਦ ਕਿਵੇਂ ਉਨ੍ਹਾਂ ਦੇ ਕਰੀਬੀ ਲੋਕਾਂ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ ਸੀ। ਸਲਮਾਨ ਦੇ ਦੋਵੇਂ ਭਰਾ ਸੋਹੇਲ ਤੇ ਅਰਬਾਜ਼ ਜੋ ਕਿ ਵਿਵੇਕ ਦੇ ਚੰਗੇ ਦੋਸਤ ਹੁੰਦੇ ਸੀ ਉਹ ਵੀ ਵਿਵੇਕ ਨੂੰ ਸਲਮਾਨ ਦੇ ਕਹਿਰ ਤੋਂ ਬਚਾ ਨਹੀਂ ਸਕੇ।