ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ ਅਤੇ ਰਿਚਾ ਚੱਡਾ ਹੁਣ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਨੈੱਟਫਲਿਕਸ ਦੀ ਵੈਬ ਸੀਰੀਜ਼ ਹੀਰਾਮੰਡੀ ਵਿੱਚ ਕੰਮ ਕਰਨ ਲਈ ਬੀ-ਟਾਊਨ ਦੀ ਚਰਚਾ ਵਿੱਚ ਹਨ। ਦਰਸ਼ਕ ਇਸ ਦੀ ਕਾਸਟ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ ਅਤੇ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਵੀ ਛੇਤੀ ਹੀ ਇਸ ਕਾਸਟ ਵਿੱਚ ਸ਼ਾਮਲ ਹੋਵੇਗੀ।


 


ਰਿਪੋਰਟਸ ਮੁਤਾਬਕ “ਸ਼ੋਅ ਫਿਲਹਾਲ ਪ੍ਰੀ-ਪ੍ਰੋਡਕਸ਼ਨ ਵਿੱਚ ਪੂਰੇ ਜੋਸ਼ ਨਾਲ ਚੱਲ ਰਿਹਾ ਹੈ ਅਤੇ ਇਸ ਲਈ ਕਲਾਕਾਰ ਕਲੋਜ਼ ਕੀਤੇ ਜਾ ਚੁੱਕੇ ਹਨ। ਇਸ ਵਿਚ ਵਾਮਿਕਾ ਇੱਕ ਅਹਿਮ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਿਲਹਾਲ ਇਸ ਦੇ ਫਾਈਨਲ ਲਈ ਡਿਟੇਲਸ ਕੰਮ ਵਿੱਚ ਰੁਝੀ ਹੈ। ਇਸ ਸਾਲ ਦੇ ਅੰਤ ਤੱਕ ਇਸ ਵੈਬਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। 


 


ਵੈਬ ਸੀਰੀਜ਼ 'ਗ੍ਰਹਿਣ' ਵਿੱਚ ਨਜ਼ਰ ਆਉਣ ਤੋਂ ਬਾਅਦ ਵਾਮੀਕਾ ਗੱਬੀ ਦੀ ਕਾਫੀ ਚਰਚਾ ਹੋਈ ਹੈ। ਵੈਬ ਸੀਰੀਜ਼ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਵਾਮਿਕਾ ਬਹੁਤ ਸਾਰੇ ਬਾਲੀਵੁੱਡ ਡਾਇਰੈਕਟਰਸ ਦੀ ਨਜ਼ਰ 'ਚ ਹੈ। ਵਾਮੀਕਾ ਦੀ ਅਦਾਕਾਰੀ ਦੀ ਤਾਰੀਫ ਕੀਤੀ ਗਈ ਅਤੇ ਬਹੁਤ ਸਾਰੇ ਏ-ਲਿਸਟਰ ਫਿਲਮ ਮੇਕਰਜ਼ ਨੇ ਵੀ ਵਾਮੀਕਾ ਨਾਲ ਕੋਨਟੈਕਟ ਕੀਤਾ ਹੈ। 


 


ਇਸ ਤੋਂ ਇਲਾਵਾ ਜੇਕਰ ਵਾਮੀਕਾ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕਰੀਏ ਤਾਂ ਵਾਮੀਕਾ  'ਬਾਹੂਬਲੀ: ਬਿਫੋਰ ਦਿ ਬਿਗਿਨਿੰਗ' ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ, ਜੋ ਕਿ ਨੈੱਟਫਲਿਕਸ 'ਤੇ ਸਟ੍ਰੀਮ ਹੋਵੇਗੀ। ਵਾਮੀਕਾ ਆਪਣੀ ਹਿੱਟ ਮਲਿਆਲਮ ਫਿਲਮ 'ਗੋਧਾ' ਦੇ ਹਿੰਦੀ ਰੀਮੇਕ 'ਚ ਵੀ ਨਜ਼ਰ ਆਵੇਗੀ। ਵੈਬ ਸੀਰੀਜ਼ 'ਗ੍ਰਹਿਣ' ਵਿੱਚ ਨਜ਼ਰ ਆਉਣ ਤੋਂ ਬਾਅਦ ਵਾਮੀਕਾ ਗੱਬੀ ਦੀ ਕਾਫੀ ਚਰਚਾ ਹੋਈ ਹੈ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904