ਮੁੰਬਈ: ਅੱਜ ਸਿਨੇਮਾਘਰਾਂ ‘ਚ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਦੀ ਫ਼ਿਲਮ ‘ਵਾਰ’ ਨਾਲ ਚਿਰੰਜੀਵੀ ਤੇ ਅਮਿਤਾਭ ਬੱਚਨ ਦੀ ਫ਼ਿਲਮ ‘ਸੈਰਾ ਨਰਸਿਮ੍ਹਾ ਰੈੱਡੀ’ ਰਿਲੀਜ਼ ਹੋ ਗਈ ਹੈ। ਦੋਵੇਂ ਫ਼ਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਕਾਫੀ ਚਰਚਾ ਹੋ ਚੁੱਕੀ ਹੈ। ਜਿੱਥੇ ‘ਵਾਰ’ ਬਾਲੀਵੁੱਡ ਦੀ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ ਤਾਂ ਉੱਥੇ ਹੀ ਸੈਰਾ ਨਰਸਿਮ੍ਹਾ ਰੈੱਡੀ ਬਾਇਓਗ੍ਰਾਫੀਕਲ ਐਕਸ਼ਨ ਡ੍ਰਾਮਾ ਹੈ।

ਵਾਰ: ਇਸ ਫ਼ਿਲਮ ‘ਚ ਪਹਿਲੀ ਵਾਰ ਸਕਰੀਨ ‘ਤੇ ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਨਾਲ ਐਕਟਰਸ ਵਾਣੀ ਕਪੂਰ ਨਜ਼ਰ ਆਉਣਗੇ। ਫ਼ਿਲਮ ‘ਚ ਰਿਤਿਕ ਤੇ ਟਾਈਗਰ ਦੇ ਐਕਸ਼ਨ ਸੀਨ ਦੀ ਲੰਬੇ ਸਮੇਂ ਤੋਂ ਕਾਫੀ ਚਰਚਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਵੀ ਫੈਨਸ ਨੂੰ ਕਾਫੀ ਪਸੰਦ ਆਇਆ ਸੀ। ‘ਵਾਰ’ ਯਸਰਾਜ ਬੈਨਰ ਹੇਠ ਬਣੀ ਫ਼ਿਲਮ ਹੈ ਜਿਸ ਨੂੰ ਹਿੰਦੀ ਦੇ ਨਾਲ ਤਮਿਲ ਤੇ ਤੇਲਗੂ ‘ਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ।



ਸੈਰਾ ਨਰਸਿਮ੍ਹਾ ਰੈੱਡੀ: ਇਹ ਇੱਕ ਤੇਲਗੂ ਫ਼ਿਲਮ ਹੈ ਜਿਸ ਨੂੰ ਹਿੰਦੀ ‘ਚ ਵੀ ਰਿਲੀਜ਼ ਕੀਤਾ ਜਾਵੇਗਾ। ਇਸ ‘ਚ ਬ੍ਰਿਟਿਸ਼ ਇੰਡੀਆ ਖਿਲਾਫ ਲੜਾਈ ਕਰਨ ਵਾਲੇ ਜਾਂਬਾਜ਼ ਯੋਧੇ ਨਰਸਿਮ੍ਹਾ ਰੈੱਡੀ ਦੀ ਕਹਾਣੀ ਦਿਖਾਈ ਗਈ ਹੈ। ਇਸ ‘ਚ ਮੁੱਖ ਕਿਰਦਾਰ ਸਾਊਥ ਐਕਟਰ ਚਿਰੰਜੀਵੀ ਨੇ ਨਿਭਾਇਆ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਅਮਿਤਾਭ ਬੱਚਨ ਵੀ ਹਨ। ਇਨ੍ਹਾਂ ਤੋਂ ਇਲਾਵਾ ਸੈਰਾ ‘ਚ ਨਯਨਤਾਰਾ, ਤਮੰਨਾ ਭਾਟੀਆ, ਰਵੀ ਕਿਸ਼ਨ, ਵਿਜੈ ਸੇਤੁਪਤੀ ਤੇ ਜਗਪਤੀ ਬਾਬੂ ਜਿਹੇ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ।