ਗਾਣੇ ਤੋਂ ਪਹਿਲਾਂ ਸਾਹਮਣੇ ਆਈ ‘ਮੰਜ਼ੂਰ-ਏ-ਖੁਦਾ’ ਦੀ ਮੈਕਿੰਗ, ਕੈਟਰੀਨਾ ਨੂੰ ਲੱਗੀ ਸੀ ਸੱਟ
ਏਬੀਪੀ ਸਾਂਝਾ | 03 Nov 2018 10:39 AM (IST)
ਮੁੰਬਈ: ਆਮਿਰ ਖ਼ਾਨ ਦੀ ‘ਠਗਸ ਆਫ ਹਿੰਦੁਸਤਾਨ’ ਰਿਲੀਜ਼ ਹੋਣ ‘ਚ ਸਿਰਫ ਕੁਝ ਹੀ ਦਿਨ ਬਚੇ ਹਨ। ਫ਼ਿਲਮ ਦਾ ਅਜੇ ਇੱਕ ਹੀ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਤੋਂ ਬਾਅਦ ਹੁਣ ਫ਼ਿਲਮ ਦੇ ਗਾਣੇ ‘ਮੰਜ਼ੂਰ-ਏ-ਖੁਦਾ’ ਦੀ ਮੇਕਿੰਗ ਸਾਹਮਣੇ ਆਈ ਹੈ। ਇਸ ਮੇਕਿੰਗ ਵੀਡੀਓ ‘ਚ ਕੈਟਰੀਨਾ ਨਾਲ ਬੈਕਗ੍ਰਾਉਂਡ ਡਾਂਸਰਸ ਨੇ ਵੀ ਕਾਫੀ ਮਿਹਨਤ ਕੀਤੀ ਹੈ। ਪਰ ਵੀਡੀਓ ਨੂੰ ਦੇਖ ਕੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਜਿਸ ‘ਚ ਕਰੀਬ 400 ਡਾਂਸਰਾਂ ਨੇ ਹਿੱਸਾ ਲਿਆ। ਸਭ ਇਕੱਠੇ ਪ੍ਰੈਕਟਿਸ ਕਰਦੇ ਸੀ ਤਾਂ ਜੋ ਡਾਂਸ ਸਟੈਪ ਮੈਚ ਹੋ ਸਕਣ। ਗਾਣੇ ਦੀ ਰਿਹਰਸਲ ਕਰਦੇ ਹੋਏ ਕੈਟਰੀਨਾ ਦੇ ਗੋਡੇ ‘ਤੇ ਸੱਟ ਵੀ ਲੱਗ ਗਈ ਸੀ। ਜਿਸ ਨੂੰ ਲੁਕਾਉਣ ਲਈ ਕੈਟਰੀਨਾ ਨੇ ਬੈਂਡੇਜ ਲਗਾਇਆ ਅਤੇ ਸਪ੍ਰੇਅ ਪੈਂਟ ਨਾਲ ਉਸ ਨੂੰ ਕਵਰ ਵੀ ਕੀਤਾ। ਉਂਝ ਇਸ ਗਾਣੇ ‘ਚ ਕੈਟਰੀਨਾ ਕਾਫੀ ਖੁਬਸੂਰਤ ਲੱਗ ਰਹੀ ਸੀ। ਸੱਟ ਲੱਗਣ ਤੋਂ ਬਾਅਦ ਵੀ ਕੈਟਰੀਨਾ ਨੇ ਜ਼ਬਰਦਸਤ ਡਾਂਸ ਕੀਤਾ ਹੈ।